ਪਾਵਸ
paavasa/pāvasa

تعریف

ਸੰ. ਪਵਸ੍ਤ. ਆਕਾਸ਼ ਅਤੇ ਪ੍ਰਿਥਿਵੀ. "ਤਹ ਪਾਵਸ ਸਿੰਧੁ ਧੂਪ ਨਹੀੰ ਛਹੀਆ." (ਗਉ ਕਬੀਰ) ਓਥੇ ਖ਼ੁਸ਼ਕੀ ਅਤੇ ਤਰੀ (ਅਥਵਾ ਉਚਾਣ ਅਤੇ ਨਿਵਾਣ), ਧੁੱਪ ਅਤੇ ਛਾਂਉਂ ਨਹੀਂ. ਜੋ ਲੋਕ ਪਾਵਸ ਦਾ ਅਰਥ ਇੱਥੇ ਵਰਖਾ ਰੁੱਤ ਕਰਦੇ ਹਨ ਉਹ ਸ਼ਬਦ ਦਾ ਭਾਵ ਨਹੀਂ ਜਾਣਦੇ, ਕਿਉਂਕਿ ਇਸ ਸ਼ਬਦ ਵਿੱਚ ਦੁੰਦ (ਦ੍ਵੰਦ੍ਵੰ) ਪਦਾਰਥ ਗਿਣੇ ਹਨ. ਦੇਖੋ, ਸੁੰਨ ੯। ੨. ਸੰ. प्रावृष- ਪ੍ਰਾਵ੍ਰਿਸ. ਵਰਖਾ (ਸਾਉਣ ਭਾਦੋਂ ਦੀ) ਰੁੱਤ. ਬਰਸਾਤ. "ਬਿਖੈ ਭਈ ਮਤਿ ਪਾਵਸਿ ਕਾਇਆ ਕਮਲੁ ਕੁਮਲਾਣਾ." (ਸ੍ਰੀ ਬੇਣੀ)
ماخذ: انسائیکلوپیڈیا