ਪਿਊਖ
piookha/piūkha

تعریف

ਸੰ. ਪੀਯੂਸ ਸੰਗ੍ਯਾ- ਦੇਵਤਿਆਂ ਦ੍ਵਾਰਾ ਪੀਣ ਯੋਗ੍ਯ ਪਦਾਰਥ. ਅਮ੍ਰਿਤ. ਸੁਧਾ. "ਹੁਤੀ ਜੁ ਪਿਆਸ ਪਿਊਸ ਪਿਵੰਨ ਕੀ." (ਸਵੈਯੇ ਮਃ ੪. ਕੇ) "ਕਤ ਹੂ ਪਿਊਖ ਹਨਐਕੈ ਪਵਿਤ ਪਿਵਾਵਤ ਹੋ." (ਅਕਾਲ) ੨. ਸੋਮਰਸ. ਇੱਕ ਬੂਟੀ ਦਾ ਨਸ਼ੀਲਾ ਰਸ, ਜਿਸ ਦਾ ਜ਼ਿਕਰ ਵੇਦਾਂ ਵਿੱਚ ਆਉਂਦਾ ਹੈ। ੩. ਨਵੀਂ ਸੂਈ ਗਊ ਦਾ ਸੱਤ ਦਿਨਾਂ ਤੀਕ ਚੋਇਆ ਦੁੱਧ. Colostrum। ੪. ਦੁੱਧ ਦੀ ਮਲਾਈ.
ماخذ: انسائیکلوپیڈیا