تعریف
ਪੂਰਵ (ਪਹਿਲਾ) ਰੂਪ. ਪਹਿਲੀ ਸ਼ਕਲ। ੨. ਕਾਵ੍ਯ ਦਾ ਇੱਕ ਅਰਥਾਲੰਕਾਰ. ਸੰਗਤਿ ਦਾ ਗੁਣ ਲੈ ਕੇ ਤਿਆਗਣਾ ਅਰ ਪਹਿਲੇ ਜੇਹਾ ਹੀ ਰਹਿਣਾ, "ਪੂਰਬਰੂਪ" ਦਾ ਲੱਛਣ ਹੈ.#ਪ੍ਰਥਮ ਸੰਗਗੁਣ ਗ੍ਰਹਿਣ ਕਰ ਫਿਰ ਧਾਰਤ ਨਿਜ ਰੰਗ. (ਰਾਮਚੰਦ੍ਰ ਭੂਸਣ) ਭਾਵ ਇਹ ਹੈ ਕਿ ਜਿਤਨਾ ਕਾਲ ਸੰਗਤਿ ਰਹੇ ਉਤਨਾ ਚਿਰ ਉਸ ਦੇ ਗੁਣ ਧਾਰਣ ਕਰਨੇ ਅਰ ਸੰਗਤਿ ਤੋਂ ਅਲਗ ਹੋ ਕੇ ਆਪਣੀ ਅਸਲੀਯਤ ਪੁਰ ਆਜਾਣਾ.#ਉਦਾਹਰਣ-#ਬਾਜੀਗਰਿ ਜੈਸੇ ਬਾਜੀ ਪਾਈ,#ਨਾਨਾ ਰੂਪ ਭੇਖ ਦਿਖਲਾਈ,#ਸਾਂਗੁ ਉਤਾਰਿ ਥੰਮਿਓ ਪਾਸਾਰਾ,#ਤਬ ਏਕੋ ਏਕੰਕਾਰਾ, ×××#ਬੀਜੁ ਬੀਜਿ ਦੇਖਿਓ ਬਹੁ ਪਰਕਾਰਾ,#ਫਲ ਪਾਕੇ ਤੇ ਏਕੰਕਾਰਾ.#(ਸੂਹੀ ਮਃ ੫)#ਕਬੀਰਾ ਧੂਰਿ ਸਕੇਲਿਕੈ ਪੁਰੀਆ ਬਾਂਧੀ ਦੇਹ,#ਦਿਵਸ ਚਾਰਿ ਕੋ ਪੇਖਨਾ ਅੰਤ ਖੇਹ ਕੀ ਖੇਹ.#(ਸ. ਕਬੀਰ)#ਏਕ ਮੂਰਤਿ ਅਨੇਕ ਦਰਸਨ ਕੀਨ ਰੂਪ ਅਨੇਕ,#ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ.#(ਜਾਪੁ)#ਫਟਕ ਮਨਿੰਦ ਹੁਤੀ ਮਤਿ ਕਾਚੀ,#ਢਿਗ ਸਤਸੰਗ ਰੰਗ ਸ਼ੁਭ ਰਾਚੀ,#ਵਿਛਰ੍ਯੋ ਜਬੈ ਤਬਾ ਰਹਿਗਇਉ,#ਯਥਾ ਪ੍ਰਿਥਮ ਮੂਰਖਮਤਿ ਭਇਉ.#(ਗੁਪ੍ਰਸੂ)
ماخذ: انسائیکلوپیڈیا