ਪੂਰਬੀ
poorabee/pūrabī

تعریف

ਵਿ- ਪੂਰਵ ਦਿਸ਼ਾ ਨਾਲ ਸੰਬੰਧ ਰੱਖਣ ਵਾਲਾ। ੨. ਸੰਗ੍ਯਾ- ਪੂਰਵ ਦਾ ਵਸਨੀਕ. "ਪੂਰਬੀ ਨ ਪਾਰ ਪਾਵੈਂ." (ਅਕਾਲ) ੩. ਸੰਪੂਰਣ ਜਾਤਿ ਕੀ ਇੱਕ ਰਾਗਿਣੀ. ਇਸ ਵਿੱਚ ਦੋਵੇਂ ਧੈਵਤ ਲੱਗ ਜਾਂਦੇ ਹਨ. ਰਿਸਭ ਧੈਵਤ ਕੋਮਲ, ਮੱਧਮ ਤੀਵ੍ਰ, ਸੜਜ ਗਾਂਧਾਰ ਪੰਚਮ ਅਤੇ ਨਿਸਾਦ ਸ਼ੁੱਧ ਹਨ. ਅਵਰੋਹੀ ਵਿੱਚ ਸ਼ੁੱਧ ਮੱਧਮ ਭੀ ਲੱਗ ਜਾਂਦਾ ਹੈ. ਵਾਦੀ ਗਾਂਧਾਰ ਅਤੇ ਧੈਵਤ ਸੰਵਾਦੀ ਹੈ. ਗਾਉਣ ਦਾ ਵੇਲਾ ਦਿਨ ਦਾ ਤੀਜਾ ਪਹਰ ਹੈ.#ਆਰੋਹੀ- ਸ ਰਾ ਮੀ ਪ ਧਾ ਨ ਸ.#ਅਵਰੋਹੀ- ਸ ਨ ਧਾ ਪ ਮ ਗ ਰਾ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗਉੜੀ ਨਾਲ ਮਿਲਾਕੇ ਇਹ ਰਾਗਿਣੀ ਲਿਖੀ ਹੈ.
ماخذ: انسائیکلوپیڈیا

شاہ مکھی : پُوربی

لفظ کا زمرہ : adjective

انگریزی میں معنی

eastern; oriental
ماخذ: پنجابی لغت

PÚRBÍ

انگریزی میں معنی2

s. f, The name of a musical mode sung in the afternoon;—a. Belonging to the Púrab, eastern; a variety of tobacoo.
THE PANJABI DICTIONARY- بھائی مایہ سنگھ