تعریف
ਫ਼ਾ. [پودینہ] ਪੋਦੀਨਹ. ਸੰ. ਪੂਤਨੀ ਅਤੇ ਮਰੀਚ. ਇੱਕ ਛੋਟਾ ਪੌਧਾ, ਜਿਸ ਦੇ ਪੱਤਿਆਂ ਦੀ ਚਟਣੀ ਬਣਦੀ, ਤੇਲ ਅਤੇ ਅਰਕ ਕੱਢਿਆ ਜਾਂਦਾ ਹੈ. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਪੋਦੀਨਾ ਭੁੱਖ ਵਧਾਉਂਦਾ, ਹਿਚਕੀ ਹਟਾਉਂਦਾ ਹੈ. ਪੇਸ਼ਾਬ ਅਤੇ ਪਸੀਨਾ ਕਢਦਾ ਹੈ. ਮੂਰਛਾ ਵਿੱਚ ਸੁੰਘਾਇਆ ਗੁਣਕਾਰੀ ਹੈ. ਇਹ ਅਜੀਰਣ ਨਾਸ਼ਕ ਅਤੇ ਵਮਨ ਆਦਿ ਰੋਗਾਂ ਨੂੰ ਦੂਰ ਕਰਨ ਵਾਲਾ ਹੈ. Menthus Arvensis.
ماخذ: انسائیکلوپیڈیا