ਪੱਟਿਸ
patisa/patisa

تعریف

ਸੰ. पट्टिश. ਸੰਗ੍ਯਾ- ਲਚਕੀਲੇ ਅਸਪਾਤ ਤੋਂ ਬਣਿਆਂ ਇੱਕ ਪ੍ਰਕਾਰ ਦਾ ਖੰਡਾ, ਜਿਸ ਦੇ ਦੋਹੀਂ ਪਾਸੀਂ ਧਾਰ ਅਤੇ ਕ਼ਬਜੇ ਪੁਰ ਹੱਥ ਦੀ ਰਖ੍ਯਾ ਲਈ ਲੋਹੇ ਦੀ ਜਾਲੀ ਹੁੰਦੀ ਹੈ. ਪੁਰਾਣੇ ਗ੍ਰੰਥਾਂ ਵਿੱਚ ਉੱਤਮ ਪੱਟਿਸ ਚਾਰ ਹੱਥ ਲੰਮਾ, ਮਧ੍ਯਮ ਸਾਢੇ ਤਿੰਨ ਹੱਥ ਅਤੇ ਅਧਮ ਤਿੰਨ ਹੱਥ ਦਾ ਲਿਖਿਆ ਹੈ. "ਕਰੰ ਪੱਟਿਸੰ ਪਰਘ ਪਾਸੀ ਸਂਭਾਰੇ." (ਚੰਡੀ ੨) ੨. ਤਿੰਨ ਨੋਕਾਂ ਵਾਲਾ ਨੇਜ਼ਾ, ਜਿਸ ਦਾ ਛੜ ( ਦੰਡ) ਚਾਰ ਹੱਥ ਲੰਮਾਂ ਹੁੰਦਾ ਹੈ.
ماخذ: انسائیکلوپیڈیا