ਫਰਿਸ਼ਤਾ
dharishataa/pharishatā

تعریف

ਫ਼ਾ. [فرشتہ] ਫ਼ਰਿਸ਼੍ਤਹ. ਵਿ- ਭੇਜਿਆ ਹੋਇਆ. ਇਸ ਦਾ ਮੂਲ ਫ਼ਰਸ੍ਤਾਦਨ (ਭੇਜਣਾ) ਹੈ. ਸੀਨ ਦੇ ਥਾਂ ਸ਼ੀਨ ਹੋ ਗਿਆ ਹੈ। ੨. ਸੰਗ੍ਯਾ- ਵਕੀਲ. ਦੂਤ। ੩. ਤੋਫ਼ਾ. ਭੇਟਾ. ਉਪਹਾਰ। ੪. ਦੇਵਤਾ. Angel. ਅ਼. [ملک] ਮਲਕ. ਇਸਲਾਮ ( [اسِلام] ) ਦੀ ਕਿਤਾਬਾਂ ਅਨੁਸਾਰ ਫ਼ਰਿਸ਼ਤੇ ਖ਼ੁਦਾ ਦੇ ਨੂਰ ਤੋਂ ਪੈਦਾ ਹੋਏ ਹਨ. ਉਨ੍ਹਾਂ ਨੂੰ ਭੁੱਖ ਨਹੀਂ ਲਗਦੀ ਅਰ ਵਡੀ ਸ਼ਕਤਿ ਰੱਖਦੇ ਹਨ. ਫ਼ਰਿਸ਼ਤਿਆਂ ਦੀ ਗਿਣਤੀ ਕਈ ਥਾਂਈਂ ਸਵਾ ਲੱਖ, ਕਿਤੇ ਅੱਸੀ ਹਜ਼ਾਰ ਦਿੱਤੀ ਹੈ. ਕ਼ੁਰਾਨ ਵਿੱਚ ਚਾਰ ਫ਼ਰਿਸ਼ਤੇ ਮੁਖੀਏ ਲਿਖੇ ਹਨ-#(ੳ) ਜਿਬਰਾਈਲ ( [جِبرائیل] ) ਜੋ ਖ਼ੁਦਾ ਦਾ ਪੈਗ਼ਾਮ ਪੈਗ਼ੰਬਰਾਂ ਕੋਲ ਲੈ ਜਾਂਦਾ ਹੈ. ਇਸੇ ਮਲਕ ਨੇ ਮੁਹ਼ੰਮਦ ਸਾਹਿਬ ਨੂੰ ਕੁਰਾਨ ਦੀਆਂ ਬਹੁਤ ਆਯਤਾਂ ਸਮੇਂ ਸਮੇਂ ਪੁਰ ਲਿਆਕੇ ਦਿੱਤੀਆਂ ਹਨ. ਇਸ ਨੂੰ ਰੂਹੁਲਕੁ਼ਦਸ (Holy Ghost) ਭੀ ਲਿਖਿਆ ਹੈ.#(ਅ) ਮੀਕਾਇਲ [میکائیل] ਜੋ ਜੀਵਾਂ ਨੂੰ ਰਿਜਕ ਪਹੁਚਾਂਉਂਦਾ ਅਤੇ ਵਰਖਾ ਕਰਦਾ ਹੈ.#(ੲ) ਇਸਰਾਫ਼ੀਲ [اسرافیل] ਇਹ ਪ੍ਰਲਯ ਦੇ ਵੇਲੇ ਤੁਰ੍ਹੀ ਵਜਾਉਣ ਵਾਲਾ ਹੈ. ਇਸ ਦੇ ਰਣਸਿੰਗੇ ਦੀ ਧੁਨਿ ਨਾਲ ਦੁਨੀਆਂ ਵਿੱਚ ਪ੍ਰਲਯ ਆਵੇਗੀ ਅਰ ਕਬਰਾਂ ਵਿੱਚੋਂ ਮੁਰਦੇ ਉਠਣਗੇ.#(ਸ) ਇ਼ਜ਼ਰਾਈਲ ਅਥਵਾ ਅ਼ਜ਼ਰਾਈਲ [عزرائیل] ਇਹ ਮੌਤ ਦਾ ਦੇਵਤਾ ਹੈ. "ਅਜਰਾਈਲੁ ਫਰੇਸਤਾ ਤਿਲ ਪੀੜੇ ਘਾਣੀ." (ਗਉ ਵਾਰ ੧. ਮਃ ੫) ਇਸ ਦਾ ਨਾਮ ਮਲਕੁਲਮੌਤ [ملکاُلموت] ਭੀ ਹੈ. "ਮਲਕਲਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ." (ਸਃ ਫਰੀਦ)#ਇਨ੍ਹਾਂ ਤੋਂ ਛੁੱਟ, ਕੁਰਾਨ ਵਿੱਚ ਦੋ ਹੋਰ ਫ਼ਰਿਸ਼ਤੇ ਕਿਰਾਮਨ ਕਾਤਿਬੀਨ [کراناکاتِبین] ਹਨ. ਇੱਕ ਆਦਮੀਆਂ ਦੇ ਸਜੇ ਹੱਥ ਸ਼ੁਭ ਕਰਮ ਲਿਖਣ ਲਈ, ਦੂਜਾ ਖੱਬੇ ਪਾਸੇ ਕੁਕ਼ਰਮ ਲਿਖਣ ਲਈ ਹਾਜ਼ਿਰ ਰਹਿਂਦਾ ਹੈ. ਦੇਖੋ, ਚਿਤ੍ਰਗੁਪਤ.#ਦੋ ਫ਼ਰਿਸ਼ਤੇ "ਮੁਨਕਰ" [مُنکر] "ਨਕੀਰ" [نکیر] ਕਬਰਾਂ ਵਿੱਚ ਮੁਰਦਿਆਂ ਦਾ ਇਮਤਹਾਨ ਕਰਨ ਵਾਲੇ ਹਨ. ਅੱਠ ਫ਼ਰਿਸ਼ਤੇ ਖ਼ੁਦਾ ਦਾ ਸਿੰਘਾਸਨ ਉਠਾਕੇ ਰਖਦੇ ਹਨ, ਅਰ ਮਾਲਿਕ [ماِلک] ਫ਼ਰਿਸ਼ਤੇ ਦੇ ਮਾਤਹਿਤ ੧੯. ਫ਼ਰਿਸ਼ਤੇ ਨਰਕ ਦੇ ਰਾਖੇ ਹਨ. ਬਹਿਸ਼ਤ ਦਾ ਪ੍ਰਧਾਨ ਫ਼ਰਿਸ਼ਤਾ ਰਿਜਵਾਨ [رضوان] ਹੈ, ਜਿਸ ਨੂੰ ਪੁਰਾਣਾਂ ਦਾ ਇੰਦ੍ਰ ਸਮਝਣਾ ਚਾਹੀਏ।#੫. ਇੱਕ ਕਵੀ, ਜਿਸ ਦਾ ਅਸਲ ਨਾਮ ਮੁਹ਼ੰਮਦ ਕ਼ਾਸਿਮ ਸੀ. ਇਸ ਦਾ ਜਨਮ "ਅਸਤਰਾਬਾਦ" ਫ਼ਾਰਸ ਵਿੱਚ ਕਰੀਬ ਸਨ ੧੫੭੦ ਦੇ ਹੋਇਆ. ਇਸ ਦੇ ਪਿਤਾ ਦਾ ਨਾਮ ਗ਼ੁਲਾਮਅ਼ਲੀ ਸੀ. ਮੁਹ਼ੰਮਦ ਕ਼ਾਸਿਮ ਦੀ ਲਿਖੀ ਹੋਈ ਤਵਾਰੀਖ਼, ਜੋ ਸਨ ੧੬੧੪ ਵਿੱਚ ਤਿਆਰ ਹੋਈ ਹੈ "ਫ਼ਰਿਸ਼੍ਤਾ" ਨਾਮ ਤੋਂ ਪ੍ਰਸਿੱਧ ਹੈ.¹ ਮੁਹ਼ੰਮਦ ਕ਼ਾਸਿਮ ਜਹਾਂਗੀਰ ਬਾਦਸ਼ਾਹ ਦੇ ਦਰਬਾਰ ਵਿੱਚ ਭੀ ਕੁਝ ਸਮਾਂ ਰਿਹਾ ਹੈ। ੬. ਦੇਵਤਾ ਦੇ ਗੁਣ ਰੱਖਣ ਵਾਲਾ ਸਾਧੁ. ਦੇਖੋ ਫ਼ਰਿਸ਼ਤਾ ਸਿਫ਼ਤ.
ماخذ: انسائیکلوپیڈیا

شاہ مکھی : فرِشتہ

لفظ کا زمرہ : noun, masculine

انگریزی میں معنی

angel, messenger of God; figurative usage a kind/good-natured/virtuous person; also ਫ਼ਰਿਸ਼ਤਾ
ماخذ: پنجابی لغت

FARISHTÁ

انگریزی میں معنی2

s. m, Corrupted from the Persian word Farishtah. An angel; a servant (dialect of the Simla hills):—snek banaj, farishtá khetí. Making a bargain by means of a messenger, is (like getting your) field cultivated by a servant.
THE PANJABI DICTIONARY- بھائی مایہ سنگھ