ਫਾਤੀਆ
dhaateeaa/phātīā

تعریف

ਅ਼. [فاتِح] ਫ਼ਾਤਿਹ਼. ਪ੍ਰਾਰੰਭ. ਆਰੰਭ।#੨. ਫਤੇ ਕਰਨ ਵਾਲਾ. ਵਿਜਯੀ। ੩. [فاتہ] ਕੁਰਾਨ ਦੀ ਪਹਿਲੀ ਸੂਰਤ, ਜਿਸ ਦੀਆਂ ਸੱਤ ਆਯਤਾਂ ਹਨ. ਇਸਲਾਮ ਵਿੱਚ ਇਹ ਮੂਲਮੰਤ੍ਰ ਕਰਕੇ ਮੰਨੀ ਗਈ ਹੈ. ਇਸ ਦਾ ਪਾਠ ਖਾਸ ਕਰਕੇ ਰੋਗੀਆਂ ਦੇ ਰੋਗ ਦੂਰ ਕਰਨ ਲਈ ਅਰ ਮੋਏ ਪ੍ਰਾਣੀਆਂ ਦੇ ਭਲੇ ਵਾਸਤੇ ਕੀਤਾ ਜਾਂਦਾ ਹੈ. ਪੰਜਾਬੀ ਵਿੱਚ ਕਹਾਣ ਹੈ ਕਿ "ਉਸ ਦੀ ਫਾਤੀਆ ਪੜ੍ਹਿਆ ਗਿਆ." ਇਸ ਦਾ ਭਾਵ ਹੈ ਕਿ ਉਸ ਦਾ ਅੰਤ ਹੋ ਗਿਆ. ਇਸੇ ਦੇ ਮੁਕਾਬਲੇ ਸਿੱਖਾਂ ਵਿੱਚ ਕਹਾਵਤ ਹੈ ਕਿ "ਉਸ ਦਾ ਸੋਹਿਲਾ ਪੜ੍ਹਿਆ ਗਿਆ." ਭਾਵ ਕੀਰਤਨ ਸੋਹਿਲਾ ਪੜ੍ਹਕੇ ਮ੍ਰਿਤਕ ਸੰਸਕਾਰ ਕੀਤਾ ਗਿਆ.#ਫਾਤੀਏ ਦਾ ਪਾਠ ਨਮਾਜ ਸਮੇਂ ਭੀ ਹੁੰਦਾ ਹੈ. "ਨੀਤ ਖੈਰ ਫਾਤਿਯਾ ਦੇਤ ਊਹਾਂ ਭਏ." (ਚਰਿਤ੍ਰ ੧੪੯) "ਫਾਤੀਆ ਦੇਨ ਦੁਆਇ." (ਸਃ ਮਃ ੧. ਬੰਨੋ)
ماخذ: انسائیکلوپیڈیا