ਫਿਰੰਗ
dhiranga/phiranga

تعریف

ਅੰ. Frank. ਯੂਰਪ ਦਾ ਦੇਸ਼. ਫਿਰੰਗਿਸਤਾਨ. "ਕੋਟ ਕੋ ਕੂਦ ਸਮੁਦ੍‌ ਕੋ ਫਾਂਧ ਫਿਰੰਗ ਮੋ ਆਨ ਪਰ੍ਯੋ ਅਭਿਮਾਨੀ." (ਚਰਿਤ੍ਰ ੧੨੫) ਫ੍ਰਾਂਕ ਨਾਮ ਦਾ ਇੱਕ ਜਰਮਨ ਜਥਾ ਸੀ, ਜੋ ਫ੍ਰਾਂਸ ਆਦਿ ਦੇਸ਼ਾਂ ਵਿੱਚ ਫੈਲ ਗਿਆ ਅਤੇ ਜਿਸ ਦਾ ਕਈ ਵਾਰ ਤੁਰਕਾਂ ਨਾਲ ਮੁਕਾਬਲਾ ਹੋਇਆ. ਸਭ ਤੋਂ ਪਹਿਲਾਂ ਤੁਰਕਾਂ ਨੇ ਯੂਰਪ ਨਿਵਾਸੀਆਂ ਨੂੰ "ਫਿਰੰਗੀ" ਨਾਮ ਨਾਲ ਬੁਲਾਉਣਾ ਆਰੰਭਿਆ. ਹਿੰਦੁਸਤਾਨ ਵਿੱਚ ਸਭ ਤੋਂ ਪਹਿਲਾਂ ਪੁਰਤਗਾਲੀ ਆਏ, ਉਨ੍ਹਾਂ ਨੂੰ ਫਿਰੰਗੀ ਸ਼ਬਦ ਤੋਂ ਪੁਕਾਰਿਆ ਗਿਆ, ਫੇਰ ਜੋ ਫ੍ਰਾਂਸ ਜਾਂ ਇੰਗਲੈਂਡ ਦਾ ਆਇਆ. ਸਭ ਫਿਰੰਗੀ ਸ਼ਬਦ ਦਾ ਵਾਚ੍ਯ ਹੋਇਆ। ੨. ਦੇਖੋ, ਫਿਰੰਗਵਾਤ.
ماخذ: انسائیکلوپیڈیا