ਬਰੀ
baree/barī

تعریف

ਵਿ- ਵਡੀ. ਮਹਾਨ. "ਦੁਇ ਤੂੰ ਬਰੀ ਅਬਧ." (ਸ. ਕਬੀਰ) ਹੇ ਦ੍ਵੈਤ! ਤੂੰ ਵਡੀ ਅਵਧ੍ਯ ਹੈਂ। ੨. ਮੱਚੀ. ਪ੍ਰਜ੍ਵਲਿਤ ਹੋਈ. ਬਲੀ. "ਬੁਝੈ ਨਾ ਬੁਝਾਈ ਬਰੀ ਹੈ ਅਪਾਰਾ." (ਨਾਪ੍ਰ) "ਬਰੀ ਬਿਰਹਿ ਕੀ ਆਗ ਮੈ." (ਚਰਿਤ੍ਰ ੯੧) ੩. ਵਰੀ ਹੋਈ. ਵਿਆਹੀ ਹੋਈ. "ਦੇਹੁਰੀ ਲਉ ਬਰੀ ਨਾਰਿ ਸੰਗਿ ਭਈ." (ਸੋਰ ਕਬੀਰ) ੪. ਸੰਗ੍ਯਾ- ਵਟਿਕਾ. ਗੋਲੀ. ਵੱਟੀ. "ਭਾਂਤ ਜਰੀ ਕੀ ਬਰੀ." (ਚਰਿਤ੍ਰ ੯੧) ਜਰੀ (ਬੂਟੀ) ਦੀ ਵੱਟੀ। ੫. ਮਾਂਹ ਆਦਿ ਦੀ ਪੀਠੀ ਦੀ ਟੁੱਕੀ ਹੋਈ ਗੋਲੀ. ਬੜੀ. "ਬਰੀ ਮਸਾਲੇਦਾਰ." (ਗੁਪ੍ਰਸੂ) ੬. ਬੜੀ. ਪ੍ਰਵੇਸ਼ ਹੋਈ. ਦੇਖੋ, ਬੜਨਾ। ੭. ਵਰ (ਦੁਲਹਾ) ਵੱਲੋਂ ਦੁਲਹਨ ਲਈ ਵਿਆਹ ਸਮੇਂ ਭੇਜੀ ਹੋਈ ਪੋਸ਼ਾਕ. ਸੰ- ਵਰ੍‍ਤ੍ਰੀ. "ਪੁਰਾਣੀ ਆਂਦੀ ਬਰੀ ਕੁੜੇ." (ਲੋਕੋ) ੮. ਅ਼. [بری] ਵਿ- ਮੁਕ੍ਤ. ਦੋਸ ਰਹਿਤ। ੯. ਤਨਦੁਰੁਸ੍ਤ. ਅਰੋਗ. ਨਰੋਆ.
ماخذ: انسائیکلوپیڈیا

شاہ مکھی : بری

لفظ کا زمرہ : adjective

انگریزی میں معنی

acquitted, set free, released; exculpated, absolved, exonerated; cleared, freed (from doubt, obligation); unburdened, unencumbered (from responsibility)
ماخذ: پنجابی لغت

BARÍ

انگریزی میں معنی2

a, cquitted, discharged; c. w. hoṉá, karná.
THE PANJABI DICTIONARY- بھائی مایہ سنگھ