تعریف
ਕ੍ਰਿ- ਬਲੈਯਾਂ ਲੇਨਾ. ਕਿਸੇ ਦੀ ਬਲਾ (ਆਫ਼ਤ), ਪ੍ਰੇਮਭਾਵ ਨਾਲ ਆਪਣੇ ਉੱਪਰ ਲੈ ਕੇ ਪ੍ਯਾਰੇ ਦੀ ਮੰਗਲਕਾਮਨਾ ਕਰਨੀ. ਇਸ ਸੰਬੰਧ ਵਿੱਚ ਦੇਖੋ, ਬਾਦਸ਼ਾਹ ਬਾਬਰ ਦੀ ਕਥਾ ਜਦ ਉਸ ਨੇ ਆਪਣੇ ਪੁਤ੍ਰ ਹੁਮਾਯੂੰ ਦੀ ਬੀਮਾਰੀ ਆਪਣੇ ਤੇ ਲੈਣ ਲਈ ਤਿੰਨ ਵਾਰੀ ਚੌਫੇਰੇ ਫਿਰਕੇ ਪ੍ਰਗਟ ਕੀਤਾ ਸੀ ਕਿ ਸਾਰੀ ਬਲਾ ਮੈਂ ਆਪਣੇ ਤੇ ਲੈ ਲਈ ਹੈ. ਇਤਿਹਾਸ ਵਿੱਚ ਲਿਖਿਆ ਹੈ ਕਿ ਉਸੇ ਸਮੇਂ ਤੋਂ ਹੁਮਾਯੂੰ ਰਾਜੀ ਹੋਣ ਲੱਗਾ ਅਤੇ ਬਾਬਰ ਦੀ ਤਬੀਯਤ ਘਟਣ ਲੱਗੀ.
ماخذ: انسائیکلوپیڈیا