ਬਵਾਸੀਰ
bavaaseera/bavāsīra

تعریف

ਅ਼. [بواسیر] ਸੰ. अर्श- ਅਰ੍‍ਸ਼ Piles. ਇਸ ਨੂੰ ਮਵੇਸੀ (ਗੁਦਾ ਦੇ ਮਹੁਕੇ) ਭੀ ਆਖਦੇ ਹਨ. ਇਸ ਰੋਗ ਦੇ ਮੁੱਖ ਕਾਰਣ ਹਨ- ਸੁਚੇਤੇ ਦੀ ਹਾਜਤ ਰੋਕਣੀ, ਗੰਦੇ ਥਾਂ ਬੈਠਕੇ ਮਲ ਤਿਆਗਣੀ, ਬਹੁਤ ਬੈਠਕ (ਖਾਸ ਕਰਕੇ ਜ਼ਮੀਨ ਉੱਤੇ) ਕਰਨੀ, ਬਹੁਤ ਖਾਣਾ, ਕਸਰਤ ਨਾ ਕਰਨੀ, ਗਰਮਖ਼ੁਸ਼ਕ ਚੀਜਾਂ ਖਾਣੀਆਂ, ਬਾਰ ਬਾਰ ਜੁਲਾਬ ਲੈਣਾ, ਮਾਤਾ ਪਿਤਾ ਨੂੰ ਬਵਾਸੀਰ ਹੋਣੀ ਆਦਿਕ.#ਬਵਾਸੀਰ ਦੇ ਮੁੱਖ ਦੋ ਭੇਦ ਹਨ ਬਾਦੀ ਅਤੇ ਖ਼ੂਨੀ. ਜੇ ਕੇਵਲ ਮਹੁਕੇ ਗੁਦਾ ਵਿੱਚ ਹੋਰ ਚੀਸਾਂ ਪੈਣ ਅਤੇ ਕਬਜ ਰਹੇ, ਤਦ ਬਾਦੀ ਬਵਾਸੀਰ ਹੈ, ਜੋ ਮਹੁਕਿਆਂ ਤੋਂ ਜਾਂ ਅੰਦਰੋਂ ਲਹੂ ਵਗਦਾ ਹੈ, ਤਦ ਖੂਨੀ ਹੈ.#ਇਸ ਰੋਗ ਦਾ ਸਭ ਤੋਂ ਉੱਤਮ ਉਪਾਉ ਹੈ ਕਿ ਸਿਆਣੇ ਡਾਕਟਰ ਤੋਂ ਮਹੁਕੇ ਕਟਵਾ ਦਿੱਤੇ ਜਾਣ. ਸਾਧਾਰਣ ਇਲਾਜ ਇਹ ਹਨ-#(੧) ਰਸੌਂਤ, ਕਲਮੀਸ਼ੋਰਾ, ਨਿੰਮ ਦੀ ਨਮੋਲੀਆਂ ਦੀ ਗਿਰੂ, ਤਿੰਨਾਂ ਨੂੰ ਰਗੜਕੇ ਛੀ ਛੀ ਰੱਤੀ ਦੀਆਂ ਗੋਲੀਆਂ ਬਣਾਉਣੀਆਂ, ਦੋ ਗੋਲੀਆਂ ਬੇਹੇ ਜਲ ਨਾਲ ਰੋਜ ਅਮ੍ਰਿਤ ਵੇਲੇ ਖਾਣੀਆਂ.#(੨) ਹਰੜ ਦੀ ਛਿੱਲ ਗੁੜ ਮਿਲਾਕੇ ਖੱਟੀ ਲੱਸੀ ਨਾਲ ਸਵੇਰ ਵੇਲੇ ਨਿੱਤ ਖਾਣੀ.#(੩) ਮੀਚਕੇ (ਕਰੰਜੂਏ) ਦੇ ਬੀਜ ਦੀ ਗਿਰੂ ਗੁੜ ਵਿੱਚ ਮਿਲਾਕੇ ਬੇਹੇ ਜਲ ਨਾਲ ਨਿੱਤ ਖਾਣੀ.#(੪) ਕੁਚਲਾ ਪਾਣੀ ਵਿੱਚ ਘਸਾਕੇ ਮਹੁਕਿਆਂ ਤੇ ਲੇਪ ਕਰਨਾ.#(੫) ਸੱਪ ਦੀ ਕੁੰਜ ਸਾੜਕੇ ਸਰ੍ਹੋਂ ਦੇ ਤੇਲ ਵਿੱਚ ਮਿਲਾਕੇ ਲੇਪ ਕਰਨੀ.#(੬) ਡੇਮੂ (ਭਰਿੰਡਾਂ) ਦਾ ਪੁਰਾਣਾ ਖੱਖਰ ਲੈਕੇ ਉਸ ਦਾ ਧੂੰਆਂ ਮੁਹਕਿਆਂ ਨੂੰ ਦੇਣਾ.#(੭) ਮੱਸਿਆਂ ਨੂੰ ਮੁਸ਼ਕਕਪੂਰ ਦੀ ਧੂਪ ਦੇਣੀ.#(੮) ਮੀਚਕਾ, ਚਿਤ੍ਰਾ, ਸੇਂਧਾਲੂਣ, ਸੁੰਢ, ਇੰਦ੍ਰਜੌਂ, ਇਨ੍ਹਾਂ ਦਾ ਚੂਰਣ ਕਰਕੇ ਗੋਕੀ ਲੱਸੀ ਨਾਲ ਨਿੱਤ ਛਿਕਣਾ.
ماخذ: انسائیکلوپیڈیا

شاہ مکھی : بواسیر

لفظ کا زمرہ : noun, feminine

انگریزی میں معنی

piles, haemorrhoids
ماخذ: پنجابی لغت

BAWÁSÍR

انگریزی میں معنی2

s. f, les.
THE PANJABI DICTIONARY- بھائی مایہ سنگھ