ਬਹੋੜਾ
bahorhaa/bahorhā

تعریف

ਸੰਗ੍ਯਾ- ਚਾਦਰ ਜਾਂ ਖੇਸ ਆਦਿ ਦੇ ਕਿਨਾਰੇ ਪੁਰ ਸੂਈ ਨਾਲ ਕੱਢਿਆ ਬੇਲਬੂਟੇਦਾਰ ਹਾਸ਼ੀਆ। ੨. ਇੱਕ ਸੁਨਿਆਰ, ਜਿਸ ਨੂੰ ਚੋਰੀ ਤ੍ਯਾਗਣ ਦਾ ਪ੍ਰਣ ਕਰਾਕੇ ਗੁਰੂ ਅਰਜਨਦੇਵ ਨੇ ਸਿੱਖ ਕੀਤਾ। ੩. ਖਤ੍ਰੀਆਂ ਦੀ ਇੱਕ ਜਾਤਿ। ੪. ਇੱਕ ਛੰਦ. ਇਹ "ਪਾਧਰੀ" ਛੰਦ ਦਾ ਨਾਮਾਂਤਰ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੧੬. ਮਾਤ੍ਰਾ, ੮- ੮ ਮਾਤ੍ਰਾ ਪੁਰ ਦੋ ਵਿਸ਼੍ਰਾਮ, ਅੰਤ ਜਗਣ, .#ਉਦਾਹਰਣ-#ਤਬ ਰੁਕ੍ਯੋ ਤਾਸ, ਸੁਗ੍ਰੀਵ ਆਨ,#ਕਹਿਂ ਜਾਤ ਬਾਲ, ਨਹਿ ਪੈਸ ਜਾਨ. ×××#(ਰਾਮਾਵ)
ماخذ: انسائیکلوپیڈیا