تعریف
ਸੰ. ਵਾਗੀਸ੍ਵਰੀ. ਸੰਗ੍ਯਾ- ਵਾਣੀ ਦੀ ਪ੍ਰਧਾਨ ਦੇਵੀ, ਸਰਸ੍ਵਤੀ। ੨. ਕਾਫੀ ਠਾਟ ਦਾ ਇੱਕ ਸਾੜਵ ਸੰਪੂਰਣ ਰਾਗ. ਇਹ ਕਾਨ੍ਹੜੇ ਦੀ ਹੀ ਇੱਕ ਜਾਤਿ ਹੈ. ਸੜਜ ਰਿਸਭ ਮੱਧਮ ਪੰਚਮ ਧੈਵਤ ਸ਼ੁੱਧ, ਗਾਂਧਾਰ ਅਤੇ ਨਿਸਾਦ ਕੋਮਲ ਹਨ. ਵਾਦੀ ਮੱਧਮ ਅਤੇ ਸੰਵਾਦੀ ਸੜਜ ਹੈ. ਗ੍ਰਹਸਤ ਮੱਧਮ ਹੈ. ਨਿਸਾਦ ਅਤੇ ਗਾਂਧਾਰ ਦਾ, ਤਥਾ ਸੜਜ ਅਤੇ ਮੱਧਮ ਦਾ ਇਸ ਵਿੱਚ ਮੇਲ ਰਹਿਂਦਾ ਹੈ. ਪੰਚਮ ਦੁਰਬਲ ਹੋਣੇ ਲਗਦਾ ਹੈ. ਗਾਉਣ ਦਾ ਸਮਾਂ ਰਾਤ ਦਾ ਦੂਜਾ ਪਹਿਰ ਹੈ.#ਆਰੋਹੀ- ਸ ਰ ਗ ਮ ਧ ਨਾ ਸ#ਆਵਰੋਹੀ- ਸ ਨਾ ਧ ਪ ਮ ਗਾ ਰ ਸ
ماخذ: انسائیکلوپیڈیا