تعریف
ਸੰਗ੍ਯਾ- ਵਾਣਗੰਗਾ, ਗਾਜੀਪੁਰ ਅਤੇ ਕਾਸ਼ੀ ਦੇ ਇਲਾਕੇ ਇੱਕ ਪੁਰਾਣਾ ਗੰਗਾ ਦਾ ਪ੍ਰਵਾਹ. ਪੁਰਾਣਕਥਾ ਹੈ ਕਿ ਇਹ ਰਾਵਣ ਨੇ ਪਹਾੜ ਵਿੱਚੋਂ ਤੀਰ ਮਾਰਕੇ ਕੱਢੀ ਸੀ। ੨. ਨੈਪਾਲ ਦੇ ਦੱਖਣ ਵੱਲ ਇੱਕ ਪਹਾੜੀ ਨਦੀ। ੩. ਜੈਪੁਰ ਦੇ ਇਲਾਕੇ ਦੀ ਇੱਕ ਨਦੀ, ਜੋ ਭਰਤਪੁਰ ਧੌਲਪੁਰ ਆਗਰੇ ਦੇ ਇਲਾਕੇ ਵਹਿਂਦੀ ਹੋਈ ਜਮੁਨਾ ਵਿੱਚ ਜਾ ਮਿਲਦੀ ਹੈ। ੪. ਪੁਰਾਣਾਂ ਅਨੁਸਾਰ ਕੁਰੁਕ੍ਸ਼ੇਤ੍ਰ ਦੀ ਇੱਕ ਗੰਗਾ ਧਾਰਾ, ਜੋ ਅਰਜੁਨ ਨੇ ਤੀਰ ਮਾਰਕੇ ਪਾਤਾਲੋਂ ਭੀਸਮਪਿਤਾਮਾ ਦੀ ਪਿਆਸ ਬੁਝਾਉਣ ਲਈ ਲਿਆਂਦੀ ਸੀ.
ماخذ: انسائیکلوپیڈیا