تعریف
ਸਿੱਖਾਂ ਦੇ ਉਹ ਬਾਰਾਂ ਜਥੇ, ਜਿਨ੍ਹਾਂ ਨੇ ਪੰਜਾਬ ਦੇ ਇਲਾਕੇ ਮੱਲਕੇ ਆਪਣੀਆਂ ਰਿਆਸਤਾਂ ਕਾਇਮ ਕੀਤੀਆਂ. ਨਾਮ ਇਹ ਹਨ:-#੧. ਆਹਲੂਵਾਲੀਆਂ ਦੀ, ੨. ਸ਼ਹੀਦਾਂ ਦੀ, ੩. ਸਿੰਘਪੁਰੀਆਂ (ਫੈਜੁੱਲਾਪੁਰੀਆਂ) ਦੀ, ੪. ਸੁਕ੍ਰਚੱਕੀਆਂ ਦੀ, ੫. ਕਨ੍ਹੈਯਾਂ ਦੀ, ੬. ਕਰੋੜੀਆਂ ਦੀ, ੭. ਡੱਲੇਵਾਲੀਆਂ ਦੀ, ੮. ਨਸ਼ਾਨਵਾਲੀ, ੯. ਨਕੈਯਾਂ ਦੀ, ੧੦. ਫੂਲਕੀ, ੧੧. ਭੰਗੀਆਂ ਦੀ, ੧੨. ਰਾਮਗੜ੍ਹੀਆਂ ਦੀ. ਇਨ੍ਹਾਂ ਦੇ ਨਿਰਣੇ ਲਈ ਦੇਖੋ, ਹਰੇਕ ਨਾਮ ਦੀ ਵ੍ਯਾਖ੍ਯਾ.
ماخذ: انسائیکلوپیڈیا