ਬਾਲਾਕੋਟ
baalaakota/bālākota

تعریف

ਜਿਲਾ ਹਜਾਰਾ ਦੀ ਤਸੀਲ ਮਾਨਸੇਹਰਾ ਦਾ ਇੱਕ ਪਿੰਡ, ਜਿੱਥੇ ਭਾਈ ਬਾਲਾ ਜੀ ਦਾ ਪ੍ਰਸਿੱਧ ਅਸਥਾਨ ਹੈ. ਸਤਿਗੁਰੂ ਨਾਨਕਦੇਵ ਜੀ ਜਦ ਇਸ ਪਾਸੇ ਲੋਕਾਂ ਦੇ ਉੱਧਾਰ ਵਾਸਤੇ ਆਏ, ਤਦ ਭਾਈ ਬਾਲਾ ਜੀ ਕੁਝ ਸਮਾਂ ਧਰਮਪ੍ਰਚਾਰ ਲਈ ਇੱਥੇ ਠਹਿਰੇ ਹਨ. ਇੱਥੇ ਦੋ ਚਸ਼ਮੇ ਹਨ, ਇੱਕ ਸ਼੍ਰੀ ਗੁਰੂ ਨਾਨਕਦੇਵ ਜੀ ਦੇ ਨਾਮ ਦਾ, ਦੂਜਾ ਭਾਈ ਬਾਲੇ ਦਾ. ਮਕਾਨ ਦੇ ਪੁਜਾਰੀ ਮੁਸਲਮਾਨ ਹਨ. ਭੇਟਾ ਕੜਾਹ ਪ੍ਰਸ਼ਾਦ ਅਰਪੀ ਜਾਂਦੀ ਹੈ, ਜਿਸ ਦੀ ਅਰਦਾਸ ਸ਼ਹਿਰ ਦਾ ਗ੍ਰੰਥੀ ਆਕੇ ਕਰਦਾ ਹੈ. ਅਨੇਕ ਕੁਸ੍ਟੀ ਇਨ੍ਹਾਂ ਚਸ਼ਮਿਆਂ ਦਾ ਪਾਣੀ ਅਰੋਗ ਹੋਣ ਲਈ ਪੀਂਦੇ ਹਨ.#ਮਕਾਨ ਦੀ ਡਿਹੁਡੀ ਤੋਂ ਬਾਹਰ ਇੱਕ ਚਸ਼ਮਾ ਭਾਈ ਮਰਦਾਨੇ ਦਾ ਭੀ ਹੈ. ਬਾਲਾਕੋਟ ਜਾਣ ਲਈ ਰੇਲਵੇ ਸਟੇਸ਼ਨ ਹਵੇਲੀਆਂ ਤੋਂ ਸੜਕ ਹੈ, ਜੋ ਮਾਨ ਸੇਹਰਾ ਹੁੰਦੀ ਹੋਈ ਬਾਲਾਕੋਟ ਜਾਂਦੀ ਹੈ.
ماخذ: انسائیکلوپیڈیا