ਬਿਖਿਆ
bikhiaa/bikhiā

تعریف

ਖਾ. ਸੰਗ੍ਯਾ- - ਤਮਾਕੂ. ਤੰਬਾਕੂ. "ਬਿਖਿਆ ਕਿਰਿਆ ਭੱਦਣ ਤ੍ਯਾਗੋ." (ਗੁਵਿ ੧੦) ੨. ਸੰ. ਵਿਸਯ. ਰੂਪ ਰਸ ਗੰਧ ਆਦਿ. "ਬਿਖਿਆ ਬਿਖ ਜਿਉ ਬਿਸਾਰਿ." (ਜੈਜਾ ਮਃ ੯)#"ਬਿਖਿਆ ਮਹਿ ਕਿਨਹੀ ਤ੍ਰਿਪਤਿ ਨ ਪਾਈ." (ਧਨਾ ਮਃ ੫) ੩. ਸੰ. ਵਿਸ. ਜ਼ਹਿਰ. "ਬਿਖਿਆ ਅੰਮ੍ਰਿਤ ਏਕ ਹੈ ਬੂਝੈ ਪੁਰਖੁ ਸੁਜਾਣੁ." (ਓਅੰਕਾਰ) ੪. ਸ਼ਰਾਬ. ਮਦਿਰਾ. "ਅੰਮ੍ਰਿਤ ਕਉਰਾ ਬਿਖਿਆ ਮੀਠੀ। ਸਾਕਤ ਕੀ ਬਿਧਿ ਨੈਨਹੁ ਡੀਠੀ." (ਰਾਮ ਮਃ ੫) ਦੁੱਧ ਤੋਂ ਨਫ਼ਰਤ ਅਤੇ ਸ਼ਰਾਬ ਪ੍ਯਾਰੀ। ੫. ਵਿਸਰੂਪ ਮਾਯਾ. "ਜਿਸੁ ਬਿਖਿਆ ਕਉ ਤੁਮ ਅਪੁਨੀ ਕਰਿ ਜਾਨਹੁ, ਸਾ ਛਾਡਿਜਾਹੁ ਸਿਰਿਭਾਰੁ." (ਸਾਰ ਮਃ ੪) ੬. ਠਗ ਵਿਦ੍ਯਾ. "ਲਿਖਿਆ ਸੋ ਪੜੁ ਪੰਡਿਤ! ਅਵਰਾ ਨੌ ਨ ਸਿਖਾਲਿ ਬਿਖਿਆ." (ਆਸਾ ਪਟੀ ਮਃ ੩); ਦੇਖੋ, ਬਿਖਿਆ। ੨. ਚੰਦ੍ਰਹਾਸ ਦੀ ਇਸਤ੍ਰੀ ਅਤੇ ਧਿਸ੍ਟਬੁੱਧਿ ਦੀ ਪੁਤ੍ਰੀ ਵਿਸਯਾ. "ਬਿਖ੍ਯਾ ਨਾਮ ਤਾਕੀ ਸੁਤਾ ਏਕ ਸੋਹੈ." (ਚਰਿਤ੍ਰ ੨੮੬) ਦੇਖੋ, ਚੰਦ੍ਰਹਾਸ ੪.
ماخذ: انسائیکلوپیڈیا

شاہ مکھی : بِکھیا

لفظ کا زمرہ : noun, feminine

انگریزی میں معنی

poison, poisonous stuff; sin, falsehood, deceit
ماخذ: پنجابی لغت

BIKHIÁ

انگریزی میں معنی2

s. m, son; tobacco; a bad thing.
THE PANJABI DICTIONARY- بھائی مایہ سنگھ