ਬਿਚਛਨ
bichachhana/bichachhana

تعریف

ਸੰ. ਵਿਚਕਣ. ਚਤੁਰ. ਪੰਡਿਤ. ਦਾਨਾ. ਚਤੁਰਾਈ ਵਾਲੀ. ਵਿਚਕ੍ਸ਼੍‍ਣਾ. ਦੇਖੋ, ਚਕ੍ਸ਼੍‌ਹ੍ਹ ਧਾ. "ਸੇਈ ਬਿਚਖਣ ਜੰਤੁ, ਜਿਨੀ ਹਰਿ ਧਿਆਇਆ." (ਮਃ ੪. ਵਾਰ ਸੋਰ) "ਰੂਪਵੰਤਿ ਸਾ ਸੁਘੜਿ ਬਿਚਖਣਿ." (ਮਾਝ ਮਃ ੫) "ਅਤਿ ਸੁੰਦਰ ਬਿਚਖਨਿ ਤੂੰ." (ਆਸਾ ਮਃ ੫) ੨. ਦੇਖਣ ਵਿੱਚ ਸੁੰਦਰ. ਖ਼ੂਬਸੂਰਤ.
ماخذ: انسائیکلوپیڈیا