ਬਿਦੇਹ
bithayha/bidhēha

تعریف

ਸੰਗ੍ਯਾ- ਵਿਦੇਹ. ਜਨਕ. ਜਿਸ ਦਾ ਦੇਹਾਭਿਮਾਨ ਦੂਰ ਹੋ ਗਿਆ ਹੈ. "ਜੈਸੇ ਬਿਦੇਹ ਰਹ੍ਯੋ ਗ੍ਰਿਸ੍‍ਥਾਸ੍ਰਮ." (ਨਾਪ੍ਰ) ਦੇਖੋ, ਜਨਕ। ੨. ਬਿਨਾ ਦੇਹ. ਅਨੰਗ. ਕਾਮਦੇਵ. ਅਤਨੁ. "ਜਾਨੁਕ ਜਹਾਨ ਬਨੀ ਸੈਨਾ ਹੈ ਬਿਦੇਹ ਕੀ." (ਨਾਥ ਕਵਿ) ੩. ਤ੍ਰਿਹੁਤ ਦੇਸ਼, ਜੋ ਬਿਹਾਰ ਦੇ ਉੱਤਰ ਵੱਲ ਹੈ। ੪. ਜਿਸ ਨੇ ਦੇਹ ਤਿਆਗ ਦਿੱਤੀ ਹੈ. ਪ੍ਰੇਤ.
ماخذ: انسائیکلوپیڈیا