ਬਿਨੁਪਗਾ
binupagaa/binupagā

تعریف

ਵਿਨਾਪਗਾ. ਜਿਸ ਥਾਂ ਆਪਗਾ (ਨਦੀ) ਸਿੰਜਦੀ ਨਹੀਂ, ਮਰੁਭੂਮਿ. ਮਾਰੂ. "ਜੈਸੇ ਧਰਤੀ ਮਧੇ ਪਾਣੀ ਪਰਗਾਸਿਆ ਬਿਨੁਪਗਾ ਵਰਸਤ ਫਿਰਾਹੀ." (ਗਉ ਮਃ ੩) ਧਰਤੀ ਵਿਚੋਂ ਖੂਹ ਦਾ ਪਾਣੀ ਕੱਢਣਾ, ਵਿਦ੍ਯਾ ਅਭ੍ਯਾਸ ਦ੍ਵਾਰਾ ਗ੍ਯਾਨ ਪ੍ਰਾਪਤ ਕਰਨਾ ਹੈ. ਗਿਆਨੀ ਹੀਨ ਅਤੇ ਹਿੰਦੂਮਤ ਅਨੁਸਾਰ ਸ਼ੂਦ੍ਰ ਆਦਿ ਨੀਚ ਮਰੁਭੂਮਿ ਹਨ, ਜੋ ਦ੍ਵਿਜਾਂ ਤੋਂ ਵਿਦ੍ਯਾਰੂਪ ਜਲ ਦਾ ਅਧਿਕਾਰ ਨਹੀਂ ਰਖਦੇ, ਸਤਿਗੁਰੂ ਮੇਘ ਹੈ, ਜੋ ਮਾਰੂ ਨੂੰ ਆਪਣੇ ਉਪਦੇਸ਼ ਜਲ ਨਾਲ ਸਿੰਜਦਾ ਹੈ.
ماخذ: انسائیکلوپیڈیا