تعریف
ਸੰ. विवादिन्- ਵਿਵਾਦੀ. ਵਿ- ਝਗੜਾਲੂ. ਵਿਰੁੱਧ ਵਾਦ ਕਰਨਾ ਵਾਲਾ। ੨. ਸੰਗ੍ਯਾ- ਸੰਗੀਤ ਅਨੁਸਾਰ ਉਹ ਸ੍ਵਰ, ਜਿਸ ਦੇ ਲਾਉਣ ਤੋਂ ਰਾਗ ਦੇ ਸਰੂਪ ਵਿੱਚ ਦੂਜੇ ਰਾਗ ਦੀ ਝਲਕ ਆਪਵੇ, ਜੈਸੇ ਸ਼ੁੱਧ ਨਿਸਾਦ ਹਿੰਡੋਲ ਅਤੇ ਬਸੰਤ ਵਿੱਚ ਵਿਵਾਦੀ ਹੈ। ੩. ਉਹ ਸ੍ਵਰ, ਜਿਸਦੇ ਲਗਣ ਨਾਲ ਰਾਗ ਦੀ ਸ਼ਕਲ ਵਿਗੜ ਜਾਵੇ, ਜੈਸੇ- ਹਿੰਡੋਲ ਵਿੱਚ ਰਿਖਭ ਅਤੇ ਪੰਚਮ ਹੈ. ਦੇਖੋ, ਸੁਰ.
ماخذ: انسائیکلوپیڈیا