تعریف
ਜਿਲਾ ਜਲੰਧਰ, ਤਸੀਲ ਨਵਾਂਸ਼ਹਿਰ, ਥਾਣਾ ਫਲੌਰ ਦਾ ਇੱਕ ਪਿੰਡ, ਜੋ ਖਾਸ ਰੇਲਵੇ ਸਟੇਸ਼ਨ ਹੈ. ਇਸ ਪਿੰਡ ਦੀ ਆਬਾਦੀ ਦੇ ਵਿਚਕਾਰ ਸ਼੍ਰੀ ਗੁਰੂ ਅਰਜਨਦੇਵ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਜਦੋਂ "ਮਉ" ਵਿੱਚ ਵਿਆਹੁਣ ਆਏ, ਤਾਂ ਇੱਥੇ ਵਿਸ਼੍ਰਾਮ ਕਰਕੇ ਨਵੀਨ ਵਸਤ੍ਰ ਪਹਿਰੇ.#ਗੁਰਦ੍ਵਾਰਾ ਚੰਗਾ ਬਣਿਆ ਹੋਇਆ ਹੈ. ਦਰਬਾਰ ਅੰਦਰ ਸ਼੍ਰੀ ਗ੍ਰੰਥਸਾਹਿਬ ਦਾ ਪ੍ਰਕਾਸ਼ ਹੁੰਦਾ ਹੈ. ੧੮- ੧੯- ੨੦ ਹਾੜ੍ਹ ਨੂੰ ਮੇਲਾ ਲਗਦਾ ਹੈ. ਗੁਰਦ੍ਵਾਰੇ ਨਾਲ ੩੦ ਘੁਮਾਉਂ ਜ਼ਮੀਨ ਸਮੇਤ ਦੋ ਖੂਹਾਂ ਦੇ ਮਹਾਰਾਜਾ ਰਣਜੀਤਸਿੰਘ ਜੀ ਵੱਲੋਂ ਮੁਆਫੀ ਹੈ. ਪੁਜਾਰੀ ਸਿੰਘ ਹੈ.
ماخذ: انسائیکلوپیڈیا