ਬਿਲਾਵਲੁ
bilaavalu/bilāvalu

تعریف

ਇਹ ਸੰਪੂਰਣ ਜਾਤਿ ਦਾ ਰਾਗ ਹੈ. ਸਾਰੇ ਸ਼ੁੱਧ ਸੁਰ ਹਨ. ਵਾਦੀ ਸੜਜ ਅਤੇ ਸੰਵਾਦੀ ਪੰਚਮ ਹੈ. ਇਸ ਦੇ ਗਾਉਣ ਦਾ ਵੇਲਾ ਦਿਨ ਦੇ ਦੂਜੇ ਪਹਿਰ ਦਾ ਆਰੰਭ ਹੈ. ਅਨੰਦ ਮੰਗਲ ਦੇ ਵੇਲੇ ਇਸ ਦੇ ਗਾਉਣ ਦੀ ਰੀਤਿ ਹੈ. ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਬਿਲਾਵਲ ਦਾ ਸੋਲਵਾਂ ਨੰਬਰ ਹੈ.#"ਹਰਿ ਉਤਮੁ ਹਰਿ ਪ੍ਰਭੁ ਗਾਵਿਆ ਕਰਿ ਨਾਦੁ ਬਿਲਾਵਲੁ ਰਾਗ." (ਮਃ ੩. ਵਾਰ ਬਿਲਾ) ੨. ਆਨੰਦ. ਪ੍ਰਸੰਨਤਾ. "ਦੂਜੇ ਭਾਇ ਬਿਲਾਵਲੁ ਨ ਹੋਵਈ." (ਮਃ ੩. ਵਾਰ ਬਿਲਾ) ੩. ਮੰਗਲ. ਉਤਸਵ. "ਬਿਲਾਵਲੁ ਕਰਿਹੁ ਤੁਮ ਪਿਆਰਿ ਹੋ! ਏਕਸੁ ਸਿਉ ਲਿਵ ਲਾਇ." (ਮਃ ੩. ਵਾਰ ਬਿਲਾ); ਦੇਖੇ, ਬਿਲਾਵਲ.
ماخذ: انسائیکلوپیڈیا