تعریف
ਸੰ. व्यञ्जन- ਵਯੰਜਨ. ਸੰਗ੍ਯਾ- ਖਾਣ ਯੋਗ੍ਯ ਪਦਾਰਥ ਭੋਜਨ। ੨. ਰੋਟੀ ਨਾਲ ਲਾਕੇ ਖਾਣ ਦੀ ਚੀਜ਼. ਸਾਗ, ਤਰਕਾਰੀ. "ਬਿੰਜਨ ਭੋਜਨ ਅਨਿਕ ਪਰਕਾਰਾ." (ਆਸਾ ਮਃ ੫) ੩. ਚਿੰਨ੍ਹ. "ਗਿਆਨ ਅੰਜਨ ਨਾਮ ਬਿੰਜਨ ਭਏ ਸਗਲ ਸੀਗਾਰਾ." (ਬਿਹਾ ਛੰਤ ਮਃ ੫) ਨਾਮ ਚੰਦਨ ਕੇਸਰ ਸੰਧੂਰ ਆਦਿ ਦੇ ਚਿੰਨ੍ਹ ਦੀ ਥਾਂ ਹੈ. ਦੇਖੋ, ਵ੍ਯੰਜਨ.
ماخذ: انسائیکلوپیڈیا