تعریف
ਦੇਖੋ, ਬਿਚਾਰ। ੨. ਫੈਸਲਾ. "ਨਾਨਕ ਸਚਾ ਪਾਤਿਸਾਹੁ ਪੂਛਿ ਨ ਕਰੇ ਬੀਚਾਰੁ." (ਸ੍ਰੀ ਮਃ ੧) ਨਿਰਣਯ. ਲਕ੍ਸ਼੍ਣ. "ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ, ਇਹੁ ਮਨਮੁਖ ਕਾ ਬੀਚਾਰ." (ਮਃ ੩. ਵਾਰ ਬਿਲਾ) ੪. ਦੇਖੋ, ਬੀਚਾਰੁ। ੫. ਮਿਸਾਲ. ਉਦਾਹਰਣ. "ਰਹਹਿ ਜਗਤ੍ਰ ਜਲ ਪਦਮ ਬੀਚਾਰ." (ਸਵੈਯੇ ਮਃ ੨. ਕੇ) ਰਹਿਂਦਾ ਹੈ ਜਗਤ ਵਿੱਚ ਜਲ ਕਮਲ ਦੀ ਤਰਾਂ. ਭਾਵ- ਨਿਰਲੇਪ.; ਦੇਖੋ, ਬਿਚਾਰ. "ਜਿਸੁ ਅੰਤਰਿ ਬਿਬੇਕ ਬੀਚਾਰੁ." (ਸ੍ਰੀ ਮਃ ੩) ੨. ਸੰ. ਵ੍ਯਭਿਚਾਰ. ਨਿੰਦਿਤ ਆਚਾਰ. "ਹਲੁ ਬੀਚਾਰੁ ਵਿਕਾਰ ਮਣ." (ਮਃ ੧. ਵਾਰ ਰਾਮ ੧) ਪਾਂਮਰਾਂ ਦੀ ਖੇਤੀ ਲਈ ਵ੍ਯਭਿਚਾਰ ਹਲ ਹੈ, ਮਣ (ਬੋਹਲ) ਵਿਕਾਰ ਹੈ.
ماخذ: انسائیکلوپیڈیا