تعریف
ਦੇਖੋ, ਬਿਨਾ. "ਸਭਿ ਦੂਖਸਖਾਈ ਗੁਣਹਬੀਨ." (ਬਸੰ ਅਃ ਮਃ ੧) ੨. ਸੰਗ੍ਯਾ- ਵੀਣਾ. ਤੰਤੀ. ਦੇਖੋ, ਵੀਣਾ। ੩. ਇੱਕ ਫੂਕ ਦਾ ਵਾਜਾ, ਦੋ ਸਪੈਲੇ ਜੋਗੀ ਵਜਾਉਂਦੇ ਹਨ। ੪. ਦੇਖੋ, ਬੀਨਨਾ. "ਬੀਨ ਬੀਨ ਬਿਘਨਨ ਹਨਹੁ." (ਗੁਪ੍ਰਸੂ) ੫. ਸੰ. ਵਰ੍ਣਨ. ਕਥਨ. "ਬੀਨ ਸਕੈ ਬਿਧਨਾ ਨਹਿ ਤਉਨੈ." (ਰਾਮਾਵ) ੬. ਦੇਖੋ, ਬੀਂ.
ماخذ: انسائیکلوپیڈیا