ਬੁਰਹਾਨਪੁਰ
burahaanapura/burahānapura

تعریف

ਮੱਧ ਭਾਰਤ (ਸੇਂਟ੍ਰਲ ਇੰਡੀਆ) ਵਿੱਚ ਨੀਮਾਰ ਜਿਲੇ ਦਾ ਇੱਕ ਪ੍ਰਸਿੱਧ ਨਗਰ, ਜੋ ਤਾਪਤੀ ਨਦੀ ਦੇ ਕਿਨਾਰੇ ਹੈ, ਜੀ. ਆਈ. ਪੀ. ਰੇਲਵੇ ਦੇ ਸਟੇਸ਼ਨ ਲਾਲਬਾਗ ਤੋਂ ਦੋ ਮੀਲ ਹੈ. ਬੰਬਈ ਤੋਂ ੩੧੦ ਮੀਲ ਉੱਤਰ ਪੂਰਵ ਹੈ. ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਨੰਦੇੜ ਨੂੰ ਜਾਂਦੇ ਇੱਥੇ ਵਿਰਾਜੇ ਹਨ.#" ਪਿਖ ਸਿੱਖਨ ਕੋ ਭਾਉ ਮਹਾਨਾ,#ਹਿਤ ਰਾਖਨ ਬਹੁ ਬਾਰ ਬਖਾਨਾ,#ਤਿਨ ਕੀ ਸੁਨਕੈ ਸ੍ਰੀ ਪ੍ਰਭੁ ਬਿਨਤੀ,#ਪੁਰ ਬੁਰਹਾਨ ਬਸੇ ਤਜਿ ਗਿਨਤੀ."#(ਗੁਪ੍ਰਸੂ)#ਸਨ ੧੮੬੧ ਵਿੱਚ ਬੁਰਹਾਨਪੁਰ ਅੰਗ੍ਰੇਜ਼ਾਂ ਦੇ ਹੱਥ ਆਇਆ ਹੈ. ਇਸ ਦੀ ਆਬਾਦੀ ੩੧, ੦੦੦ ਹੈ.
ماخذ: انسائیکلوپیڈیا