تعریف
ਅ਼. [بُراق] ਵਿ- ਉੱਜਲ. "ਚਿਤ੍ਰਿਤ ਬੁਰਾਕ ਹੇ." (ਸਲੋਹ) ੨. ਸੰਗ੍ਯਾ- ਇੱਕ ਪੰਖਧਾਰੀ ਚਿੱਟਾ ਜੀਵ. ਜਿਸ ਦਾ ਕੱਦ ਖੱਚਰ ਅਤੇ ਗਧੇ ਦੇ ਵਿਚਕਾਰ ਹੈ. ਨੌਂਹ ਸ਼ੇਰ ਜੇਹੇ ਰਖਦਾ ਹੈ. ਜਬਰਾਈਲ ਫਰਿਸ਼ਤਾ ਇਸ ਪੁਰ ਹਜਰਤ ਮੁਹ਼ੰਮਦ ਨੂੰ ਚੜ੍ਹਾਕੇ ਸੱਤਵੇਂ ਆਸਮਾਨ ਖ਼ੁਦਾ ਪਾਸ ਲੈ ਗਿਆ ਸੀ. ਦੇਖੋ, 'ਮਿਸ਼ਕਾਤੁਲਮਸਾਬੀਹ਼. ' ਮੁਹੰਮਦਸਾਹਿਬ ਦੇ ਇਸ ਆਸਮਾਨੀ ਸਫਰ ਦਾ ਨਾਮ ਮਿਅ਼ਰਾਜ ਅਥਵਾ ਮੇਅ਼ਰਾਜ ( [معراج] ) ਅਤੇ ਮਸਰਾ ( [مسرےٰ] ) ਹੈ.
ماخذ: انسائیکلوپیڈیا