تعریف
ਯੂ. ਪੀ. ਵਿੱਚ ਮੇਰਟ ਦੇ ਇਲਾਕੇ ਇੱਕ ਨਗਰ, ਜੋ ਚੋਲਾ ਤੋਂ ਦਸ ਮੀਲ ਪੂਰਵ ਕਾਲੀ ਨਦੀ ਦੇ ਕਿਨਾਰੇ ਹੈ, ਅਰ ਈ. ਆਈ. ਰੇਲਵੇ ਦਾ ਸਟੇਸ਼ਨ ਹੈ. ਪੁਰਾਣੇ ਜ਼ਮਾਨੇ ਉੱਚਨਗਰ ਅਤੇ ਅਹਿਵਰ ਇਸ ਦੇ ਨਾਮ ਰਹੇ ਹਨ. ਸਨ ੧੦੧੮ ਵਿੱਚ ਮਹਮੂਦ ਗਜਨਵੀ ਨੇ ਇੱਥੋਂ ਦੇ ਰਾਜਾ ਹਰਦੱਤ ਨੂੰ ਉਸ ਦੇ ਨੌਕਰਾਂ ਅਤੇ ਸ਼ਹਿਰੀਆਂ ਸਮੇਤ ਮੁਸਲਮਾਨ ਕੀਤਾ. ਇਸੇ ਦਾ ਨਾਮ ਬਿਲੰਦਾਬਾਦ ਹੈ. ਦੇਖੋ, ਬਿਲੰਦਾਬਾਦ.
ماخذ: انسائیکلوپیڈیا