ਬੁੱਢਣਸ਼ਾਹ
buddhanashaaha/buḍhanashāha

تعریف

ਇਹ ਕੀਰਤਪੁਰ ਪਾਸ ਰਹਿਣ ਵਾਲਾ ਇੱਕ ਚਿਰਜੀਵੀ ਮੁਸਲਮਾਨ ਸਾਧੂ ਸੀ. ਜਦ ਗੁਰੂ ਨਾਨਕਦੇਵ ਇਸ ਦੇ ਆਸ਼੍ਰਮ ਆਏ, ਤਦ ਇਸ ਨੇ ਬਕਰੀਆਂ ਦਾ ਦੁੱਧ ਭੇਟ ਕੀਤਾ. ਸਤਿਗੁਰੂ ਨੇ ਫਰਮਾਇਆ, ਫੇਰ ਲਵਾਂਗੇ. ਸੰਮਤ ੧੬੮੩ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦੇ ਹੁਕਮ ਨਾਲ ਬਾਬਾ ਗੁਰਦਿੱਤਾ ਜੀ ਨੇ ਗੁਰੂ ਨਾਨਕਦੇਵ ਦਾ ਰੂਪ ਧਾਰਕੇ ਫਕੀਰ ਤੋਂ ਦੁੱਧ ਲਿਆ. ਬੁੱਢਨਸ਼ਾਹ ਦੀ ਕ਼ਬਰ ਕੀਰਤਪੁਰ ਪਾਸ ਵਿਦ੍ਯਮਾਨ ਹੈ. ਦੇਖੋ, ਕੀਰਤਪੁਰ.
ماخذ: انسائیکلوپیڈیا