ਬੇਣ
bayna/bēna

تعریف

ਸੰ. ਵੇਣ. ਸੰਗ੍ਯਾ- ਬਾਂਸੀ ਅਤੇ ਕਾਨਿਆਂ ਦੀ ਚੀਜਾਂ ਬਣਾਉਣ ਵਾਲਾ ਕਾਰੀਗਰ। ੨. ਅੰਗ ਦਾ ਪੁਤ੍ਰ ਅਤੇ ਰਾਜਾ ਪ੍ਰਿਥੁ ਦਾ ਪਿਤਾ ਇੱਕ ਰਾਜਾ, ਜੋ ਮਹਾਭਾਰਤ ਅਤੇ ਹਰਿਵੰਸ਼ ਅਨੁਸਾਰ ਮਹਾ ਅਧਰਮੀ ਸੀ. ਇਸ ਨੂੰ ਰਿਖੀਆਂ ਨੇ ਕੁਸ਼ਾ ਦੀ ਤੀਲੀਆਂ ਨਾਲ ਮਾਰਦਿੱਤਾ ਸੀ. ਦੇਖੋ, ਵੇਣ.#"ਸਤਜੁਗ ਵਿਖੇ ਬੇਣ ਭੂਪਾਲਾ।#ਕਲੀਕਾਲ ਵਰਤਾਇ ਵਿਸਾਲਾ।।"#(ਨਾਪ੍ਰ)#੩. ਸੰ. ਵੇਣੁ. ਬਾਂਸ. "ਬਧੈ ਬੇਣ ਸਿਰ ਊਚੋ ਰਾਖੈ." (ਗੁਪ੍ਰਸੂ) ੪. ਦੇਖੋ, ਬੇਨ.
ماخذ: انسائیکلوپیڈیا