تعریف
ਬ੍ਰਹਮਾਂਡ. ਬ੍ਰਹਮ- ਅੰਡ. ਬ੍ਰਹ੍ਮ ਦਾ ਆਂਡਾ. ਗੋਲਾਕਾਰ ਜਗਤ. ਖਗੋਲ ਅਤੇ ਭੂਗੋਲ। ੨. ਮਨੁ ਸਿਮ੍ਰਿਤਿ ਅਤੇ ਪੁਰਾਣਾਂ ਵਿੱਚ ਕਥਾ ਹੈ ਕਿ ਜਗਤ- ਰਚਨਾ ਤੋਂ ਪਹਿਲਾਂ ਇੱਕ ਸੋਨੇਰੰਗਾ ਆਂਡਾ ਪੈਦਾ ਹੋਇਆ, ਜੋ ਹਜ਼ਾਰ ਵਰ੍ਹੇ ਪਿੱਛੋਂ ਫੁੱਟਕੇ ਦੋ ਖੰਡ ਹੋ ਗਿਆ, ਜਿਸ ਤੋਂ ਸੱਤ ਉੱਪਰਲੇ ਅਤੇ ਸੱਤ ਹੇਠਲੇ ਲੋਕ ਬਣੇ. ਇਸ ਵਿਸਯ ਦੇਖੋ, ਛਾਂਦੋਗ੍ਯ ਉਪਨਿਸਦ ਖੰਡ ੧੯.; ਦੇਖੋ, ਬ੍ਰਹਮਾਂਡ.
ماخذ: انسائیکلوپیڈیا