ਬੱਛ
bachha/bachha

تعریف

ਸੰਗ੍ਯਾ- ਵਤ੍‌ਸ. ਬੱਚਾ। ੨. ਗਊ ਦਾ ਬੱਚਾ. ਬੱਛਾ। ੩. ਸੰ. वक्षस्. ਛਾਤੀ। ੪. ਵੱਖੀ। ੫. ਰਿਦਾ. ਮਨ. "ਸ੍ਵਛ ਬੱਛ ਛੇਮੋਚਿਤ ਬਾਲਾ." (ਨਾਪ੍ਰ) ਸ਼ੁੱਧ ਰ੍ਹਿਦਾ ਮੋਖ ਯੋਗ੍ਯ ਬਾਲਕ। ੬. ਵਤਸਾਸੁਰ ਦੀ ਥਾਂ ਵੱਛ ਸ਼ਬਦ ਆਇਆ ਹੈ, ਕਿਉਂਕਿ ਉਸ ਨੇ ਬੱਛੇ ਦੀ ਸ਼ਕਲ ਬਣਾਈ ਸੀ. "ਕੇਸੀ ਸੁ ਬੱਛ ਧੇਨੁਕ ਹਨ੍ਯੋ." (ਕ੍ਰਿਸਨਾਵ) ਦੇਖੋ, ਭਾਗਵਤ ਸਕੰਧ ੧੦. ਅਃ ੧੧। ੭. ਡਿੰਗ. ਵਤਸਰ. ਵਰ੍ਹਾ. ਸਾਲ.
ماخذ: انسائیکلوپیڈیا