ਭਗਉਤੀ
bhagautee/bhagautī

تعریف

ਭਗਵਤ- ਭਕ੍ਤ. ਕਰਤਾਰ ਦਾ ਉਪਸਾਕ. "ਸੋ ਭਗਉਤੀ, ਜੋ ਭਗਵੰਤੈ ਜਾਣੈ। ਗੁਰਪਰਸਾਦੀ ਆਪੁ ਪਛਾਣੈ। ਧਾਵਤੁ ਰਾਖੈ ਇਕਤੁ ਘਰਿ ਆਣੈ। ਜੀਵਤੁ ਮਰੈ ਹਰਿਨਾਮੁ ਵਖਾਣੈ। ਐਸਾ ਭਗਉਤੀ ਉਤਮੁ ਹੋਇ। ਨਾਨਕ ਸਚਿ ਸਮਾਵੈ ਸੋਇ।।" (ਮਃ ੩. ਵਾਰ ਸ੍ਰੀ) "ਸਾਧ ਸੰਗਿ ਪਾਪਾਂਮਲੁ ਧੋਵੈ। ਤਿਸ ਭਗਉਤੀ ਕੀ ਮਤਿ ਊਤਮ ਹੋਵੈ." (ਸੁਖਮਨੀ) ੨. ਭਗਵਤ ਦੀ. "ਭਗਉਤੀ ਮੁਦ੍ਰਾ. ਮਨੁ ਮੋਹਿਆ ਮਾਇਆ." (ਪ੍ਰਭਾ ਅਃ ਮਃ ੫) ਪਰਮੇਸ਼੍ਵਰ ਦੇ ਭੇਖ ਦੀ ਮੁਦ੍ਰਾ ਹੈ, ਪਰ ਮਨ ਮਾਇਆ ਮੋਹਿਆ। ੩. ਭਗਵਤੀ. ਦੁਰਗਾ. ਦੇਵੀ. "ਵਾਰ ਸ੍ਰੀ ਭਗਉਤੀ ਜੀ ਕੀ." (ਚੰਡੀ ੩) ੪. ਖੜਗ. ਸ਼੍ਰੀਸਾਹਿਬ, ਤਲਵਾਰ. "ਲਈ ਭਗਉਤੀ ਦੁਰਗਸਾਹ." (ਚੰਡੀ ੩) "ਲਏ ਭਗਉਤੀ ਨਿਕਸ ਹੈ ਆਪ ਕਲੰਕੀ ਹਾਥ." (ਸਨਾਮਾ) "ਨਾਉ ਭਗਉਤੀ ਲੋਹ ਘੜਾਇਆ." (ਭਾਗੁ) ੫. ਮਹਾਕਾਲ. "ਪ੍ਰਿਥਮ ਭਗਉਤੀ ਸਿਮਰਕੈ." (ਚੰਡੀ ੩) ੬. ਇੱਕ ਛੰਦ. ਕਈ ਥਾਂਈਂ "ਸ੍ਰੀ ਭਗਵਤੀ" ਭੀ ਇਸ ਛੰਦ ਦਾ ਨਾਮ ਹੈ. ਦਸਮਗ੍ਰੰਥ ਵਿੱਚ ਇਸ ਦੇ ਦੋ ਰੂਪ ਹਨ. ਇੱਕ ਸੋਮਰਾਜੀ ਅਥਵਾ ਸ਼ੰਖਨਾਰੀ ਦਾ ਹੈ, ਅਰਥਾਤ ਪ੍ਰਤਿ ਚਰਣ ਦੋ ਯਗਣ. . .#ਉਦਾਹਰਣ-#ਕਿ ਆਛਿੱਜ ਦੇਸੈ। ਕਿ ਆਭਿੱਜ ਭੇਸੈ। ×× (ਜਾਪੁ) ਇਹੀ ਰੂਪ ਕਲਕੀ ਅਵਤਾਰ ਵਿੱਚ ਹੈ, ਯਥਾ-#ਕਿ ਜੁੱਟੇਤ ਵੀਰੰ। ਕਿ ਛੁੱਟੇਤ ਤੀਰੰ।#ਜਹਾਂ ਬੀਰ ਜੁੱਟੈ। ਸਭੈ ਠਾਟ ਠੱਟੈ।#(ਅ) ਦੂਜਾ ਰੂਪ ਹੈ ਪ੍ਰਤਿ ਚਰਣ ਜ, ਸ, ਲ, ਗ, , , , .#ਉਦਾਹਰਣ#ਕਿ ਜਾਹਰ ਜਹੂਰ ਹੈਂ। ਕਿ ਹਾਜਰ ਹਜੂਰ ਹੈਂ।#ਹਮੇਸੁਲਸਲਾਮ ਹੈਂ। ਸਮਸ੍‌ਤੁਲਕਲਾਮ ਹੈਂ।#(ਜਾਪੁ)
ماخذ: انسائیکلوپیڈیا

شاہ مکھی : بھگؤتی

لفظ کا زمرہ : noun, feminine

انگریزی میں معنی

goddess; sword
ماخذ: پنجابی لغت