تعریف
ਸੰ. ਸੰਗ੍ਯਾ- ਭਵ (ਸ਼ਿਵ) ਦੀ ਇਸਤ੍ਰੀ, ਦੁਰ੍ਗਾ. "ਤੂ ਕਹੀਅਤ ਹੀ ਆਦਿ ਭਵਾਨੀ." (ਗੌਂਡ ਨਾਮਦੇਵ) "ਚਰਨ ਸਰਨ ਜਿਹ ਬਸਤ ਭਵਾਨੀ." (ਅਕਾਲ) ੨. ਪ੍ਰਕ੍ਰਿਤਿ. ਮਾਯਾ, "ਪ੍ਰਿਥਮ ਕਾਲ ਸਭ ਜਗ ਕੋ ਤਾਤਾ। ਤਾਂਤੇ ਭਯੋ ਤੇਜ ਵਿਖ੍ਯਾਤਾ। ਸੋਈ ਭਵਾਨੀ ਨਾਮ ਕਹਾਈ। ਜਿਨ ਸਗਰੀ ਇਹ ਸ੍ਰਿਸਟਿ ਬਨਾਈ।।" (ਚੌਬੀਸਾਵ) ੩. ਦੇਖੋ, ਭਗਉਤੀ ੬। ੪. ਮਦਰਾਸ ਦੇ ਨੀਲਗਿਰਿ ਦੀ ਇੱਕ ਨਦੀ। ੫. ਭਾਵਿਨੀ ਦੀ ਥਾਂ ਭੀ ਭਵਾਨੀ ਸ਼ਬਦ ਆਇਆ ਹੈ. ਦੇਖੋ, ਭਾਵਿਨੀ. "ਰਾਨਿਨ ਰਾਵ ਸਵਾਨਿਨ ਸਾਵ ਭਵਾਨਿਨ ਭਾਵ ਭਲੋ ਮਨ ਮਾਨਾ." (ਪਾਰਸਾਵ) ੬. ਦੇਖੋ, ਸ਼ਿਵਾ ਜੀ.
ماخذ: انسائیکلوپیڈیا