ਭਾਗਭਰੀ
bhaagabharee/bhāgabharī

تعریف

ਸੇਵਾਦਾਸ ਦੀ ਮਾਈ ਇੱਕ ਬ੍ਰਾਹਮਣੀ, ਜੋ ਕਸ਼ਮੀਰ ਦੇ ਪ੍ਰਧਾਨ ਨਗਰ ਸ਼੍ਰੀਨਗਰ ਵਿੱਚ ਰਹਿਂਦੀ ਸੀ. ਇਸ ਨੇ ਪ੍ਰੇਮ ਨਾਲ ਹੱਥੀਂ ਵਸਤ੍ਰ ਤਿਆਰ ਕਰਕੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਆਰਾਧਨ ਕੀਤਾ. ਸਤਿਗੁਰੂ ਜੀ ਪ੍ਰੇਮਡੋਰ ਦੇ ਖਿੱਚੇ ਹੋਏ ਪੰਜਾਬ ਤੋਂ ਸੰਮਤ ੧੬੭੨ ਵਿੱਚ ਮਾਈ ਦੇ ਘਰ ਪਹੁਚੇ ਅਤੇ ਪਹਿਰਨ ਲਈ ਵਸਤ੍ਰ ਮੰਗਿਆ, ਭਾਗਭਰੀ ਦੇ ਘਰ ਦੇ ਅਸਥਾਨ ਹੁਣ ਗੁਰਦ੍ਵਾਰਾ ਵਿਦ੍ਯਮਾਨ ਹੈ, ਅਰ ਇਸ ਮਾਈ ਦੀ ਸੰਤਾਨ ਗੁਰਦ੍ਵਾਰੇ ਦੀ ਸੇਵਾ ਕਰਦੀ ਹੈ। ੨. ਵਿ- ਭਾਗਵਾਲੀ. ਭਾਗ੍ਯ ਕਰਕੇ ਪੂਰਿਤ. "ਆਖਯ ਭਾਗਭਰੀ ਸੁਭ ਤੇਰਾ। ਸਾਰਥ ਭਾਗਭਰੀ ਅਬ ਹੇਰ॥" (ਗੁਪ੍ਰਸੂ) ਤੇਰਾ ਆਖ੍ਯਾ (ਨਾਮ) ਭਾਗਭਰੀ ਹੁਣ ਅਰਥ ਸਹਿਤ ਹੋਗਿਆ।#੩. ਸਰਦਾਰ ਸ਼ੇਰਸਿੰਘ ਰਈਸ ਸ਼ਾਹਬਾਦ ਦੀ ਸੁਪੁਤ੍ਰੀ, ਜਿਸ ਦੀ ਸ਼ਾਦੀ ਰਾਜਾ ਜਸਵੰਤਸਿੰਘ ਨਾਭਾਪਤਿ ਦੇ ਪੋਤੇ ਕੌਰ ਸੰਤੋਖਸਿੰਘ ਨਾਲ ਹੋਈ, ਸਨ ੧੮੩੦ ਵਿੱਚ ਕੌਰ ਦਾ ਦੇਹਾਂਤ ਹੋਣ ਪੁਰ ਇਸ ਨੇ ਆਪਣੀ ਅਵਸਥਾ ਗੁਰਬਾਣੀ ਦਾ ਪਾਠ ਅਤੇ ਪੁੰਨ ਦਾਨ ਕਰਦੇ ਵਿਤਾਈ.
ماخذ: انسائیکلوپیڈیا

شاہ مکھی : بھاگبھری

لفظ کا زمرہ : adjective, feminine

انگریزی میں معنی

same ਭਾਗਸ਼ਾਲੀ
ماخذ: پنجابی لغت