ਭਿਖਾਰੀ
bhikhaaree/bhikhārī

تعریف

ਭਿਕ੍ਸ਼ੁਕ. ਭੀਖ ਮੰਗਣ ਵਾਲਾ। ੨. ਗੁਰੂ ਅਰਜਨਸਾਹਿਬ ਦਾ ਆਤਮਗ੍ਯਾਨੀ ਅਤੇ ਅਨਨ੍ਯ ਸਿੱਖ ਭਾਈ ਭਿਖਾਰੀ, ਜੋ ਗੁਜਰਾਤ (ਪੰਜਾਬ) ਵਿੱਚ ਰਹਿਂਦਾ ਸੀ. ਕਰਤਾਰ ਦਾ ਭਾਣਾ ਮੰਨਣ ਵਾਲੇ ਸਿੱਖਾਂ ਵਿੱਚੋਂ ਇਹ ਮਿਸਾਲਰੂਪ ਸੀ. ਇੱਕ ਵਾਰ ਭਾਈ ਗੁਰਮੁਖ ਨੇ ਗੁਰੂਸਾਹਿਬ ਪਾਸ ਬੇਨਤੀ ਕੀਤੀ ਕਿ ਕਿਸੇ ਗੁਰਮੁਖ ਸਿੱਖ ਦਾ ਦਰਸ਼ਨ ਕਰਾਓ, ਤਦ ਗੁਰੂ ਅਰਜਨਦੇਵ ਜੀ ਨੇ ਭਾਈ ਗੁਰਮੁਖ ਨੂੰ ਭਾਈ ਭਿਖਾਰੀ ਪਾਸ ਭੇਜਿਆ.#ਜਦ ਭਾਈ ਗੁਰਮੁਖ ਭਿਖਾਰੀ ਪਾਸ ਪੁੱਜਾ, ਤਾਂ ਉਸ ਨੂੰ ਤੱਪੜ ਗੰਢਣ ਅਤੇ ਕਾਠ ਇਕੱਠਾ ਕਰਨ ਆਦਿ ਕੰਮਾਂ ਵਿੱਚ ਰੁੱਝਾ ਵੇਖਿਆ. ਰਾਤ ਨੂੰ ਗੁਜਰਾਤ ਤੇ ਡਾਕੂ ਆਪਏ, ਪਿੰਡ ਦੀ ਵਾਹਰ ਨੇ ਧਾੜਵੀਆਂ ਦਾ ਪਿੱਛਾ ਕੀਤਾ ਅਤੇ ਭਾਰੀ ਟਾਕਰਾ ਹੋਇਆ, ਜਿਸ ਵਿੱਚ ਭਾਈ ਭਿਖਾਰੀ ਦਾ ਬੇਟਾ ਮਾਰਿਆ ਗਿਆ, ਭਿਖਾਰੀ ਨੇ ਜੋ ਲੱਕੜਾਂ ਜਮਾਂ ਕੀਤੀਆਂ ਸਨ ਉਨ੍ਹਾਂ ਨਾਲ ਪੁਤ੍ਰ ਦਾ ਦਾਹ ਕੀਤਾ ਅਤੇ ਬੁਲਾਉਣੀ ਲਈ ਆਏ ਸੱਜਨਾਂ ਨੂੰ ਗੱਠੇ ਹੋਏ ਤੱਪੜ ਵਿਛਾ ਦਿੱਤੇ. ਗੁਰਮੁਖ ਨੇ ਜਾਣਿਆ ਕਿ ਭਿਖਾਰੀ ਅੰਤਰਯਾਮੀ ਹੈ. ਇਸ ਨੂੰ ਹੋਣਹਾਰ ਗੱਲ ਦਾ ਪਹਿਲਾਂ ਹੀ ਗ੍ਯਾਨ ਸੀ. ਨੰਮ੍ਰਤਾ ਨਾਲ ਗੁਰਮੁਖ ਨੇ ਆਖਿਆ ਕਿ ਭਾਈ ਭਿਖਾਰੀ ਜੀ, ਜੇ ਆਪ ਨੂੰ ਪਹਿਲਾਂ ਹੀ ਇਸ ਘਟਨਾ ਦਾ ਗ੍ਯਾਨ ਸੀ ਤਾਂ ਸਤਿਗੁਰਾਂ ਅੱਗੇ ਪੁਤ੍ਰ ਦੀ ਵਡੀ ਉਮਰ ਲਈ ਅਰਦਾਸ ਕਿਉਂ ਨਾ ਕੀਤੀ ਅਤੇ ਬੇਟੇ ਨੂੰ ਵਾਹਕ ਨਾਲ ਜਾਣੋਂ ਕਿਉਂ ਨਾ ਵਰਜਿਆ? ਭਾਈ ਭਿਖਾਰੀ ਨੇ ਉੱਤਰ ਦਿੱਤਾ ਕਿ ਕਰਤਾਰ ਦੇ ਭਾਣੇ ਵਿੱਚ ਕੁਤਰਕ ਕਰਨੀ ਪਾਪ ਹੈ, ਅਤੇ ਸਤਿਗੁਰਾਂ ਤੋਂ ਆਤਮਵਿਚਾਰ ਦਾਤ ਮੰਗਣੀ ਲੋੜੀਏ, ਨਾ ਕਿ ਮਿਥ੍ਯਾ ਪਦਾਰਥਾਂ ਲਈ ਅਰਦਾਸ ਕਰਨੀ ਚਾਹੀਏ.
ماخذ: انسائیکلوپیڈیا

BHIKHÁRÍ

انگریزی میں معنی2

s. m, ne who asks alms, a beggar.
THE PANJABI DICTIONARY- بھائی مایہ سنگھ