ਭਿੱਖੀ
bhikhee/bhikhī

تعریف

ਰਿਆਸਤ ਪਟਿਆਲਾ, ਨਜਾਮਤ ਬਰਨਾਲਾ, ਤਸੀਲ ਥਾਣਾ ਮਾਨਸਾ ਵਿੱਚ ਇੱਕ ਕਸਬਾ ਹੈ, ਜੋ ਰੇਲਵੇ ਸਟੇਸ਼ਨ ਨਰੇਂਦ੍ਰਪੁਰੇ ਤੋਂ ਅੱਠ ਮੀਲ ਉੱਤਰ ਹੈ. ਇਸ ਤੋਂ ਉੱਤਰ ਪੱਛਮ ਪਾਸ ਹੀ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਨੇ ਇੱਥੇ ੧੦. ਦਿਨ ਨਿਵਾਸ ਕੀਤਾ. ਇੱਥੋਂ ਦੇ ਤਖਾਣਾਂ ਅਤੇ ਬਾਣੀਆਂ ਨੇ ਸੇਵਾ ਕੀਤੀ. ਚੌਧਰੀ ਗੈਂਡਾ ਚਾਹਲ ਗੋਤ ਦਾ ਜੋ ਸੁਲਤਾਨ ਦਾ ਉਪਾਸਕ ਸੀ ਸਤਿਗੁਰਾਂ ਦਾ ਉਪਦੇਸ਼ ਸੁਣਕੇ ਸਿੱਖ ਹੋਇਆ. ਮੰਦਿਰ ਸੁੰਦਰ ਬਣਿਆ ਹੋਇਆ ਹੈ, ਜਿਸ ਦੀ ਸੇਵਾ ਮਹਾਰਾਜਾ ਕਰਮਸਿੰਘ ਪਟਿਆਲਾਪਤਿ ਨੇ ਕਰਾਈ ਹੈ. ਪਾਸ ਰਹਾਇਸ਼ੀ ਮਕਾਨ ਹਨ. ਗੁਰਦ੍ਵਾਰੇ ਨਾਲ ੧੪੦ ਘੁਮਾਉਂ ਜ਼ਮੀਨ ਅਤੇ ੮੦ ਰੁਪਯੇ ਸਾਲਾਨਾ ਪਟਿਆਲੇ ਵੱਲੋਂ ਹਨ. ਪੁਜਾਰੀ ਸਿੰਘ ਹੈ.
ماخذ: انسائیکلوپیڈیا