تعریف
ਇੱਕ ਪਿੰਡ, ਜੋ ਜਿਲਾ ਫਿਰੋਜਪੁਰ, ਤਸੀਲ ਥਾਣਾ ਨਥਾਣਾ ਵਿੱਚ ਹੈ ਅਤੇ ਭਟਿੰਡਾ ਰਾਜਪੁਰਾ ਲੈਨ ਦਾ ਰੇਲਵੇ ਸਟੇਸ਼ਨ ਹੈ. ਭਾਈ ਭਗਤੂਵੰਸ਼ੀ ਦਿਆਲਦਾਸ ਨੇ ਇਹ ਪਿੰਡ ਆਬਾਦ ਕੀਤਾ ਸੀ, ਹੁਣ ਉਸ ਦੀ ਔਲਾਦ ਇੱਥੇ ਬਿਸਵੇਦਾਰ ਹੈ. ਕਲਗੀਧਰ ਨੇ ਜਿਸ ਵੇਲੇ ਇੱਥੇ ਚਰਣ ਪਾਏ, ਤਦ ਇੱਕ ਝਿੜੀ ਵਿੱਚ ਵਿਰਾਜੇ ਸਨ. ਜਿਸ ਨੂੰ ਲੋਕ "ਗੁਰੂਸਰ" ਆਖਦੇ ਹਨ. ਭਾਈਕਿਆਂ ਦੀ ਅਨਗਹਿਲੀ ਕਰਕੇ ਸਤਿਗੁਰੂ ਦਾ ਗੁਰੁਦ੍ਵਾਰਾ ਨਹੀਂ ਬਣ ਸਕਿਆ.
ماخذ: انسائیکلوپیڈیا