ਭੂਖਣ
bhookhana/bhūkhana

تعریف

ਭੂਸਣ. ਗਹਿਣਾ ਜੇਵਰ। ੨. ਸਜਾਵਟ. ਸਿੰਗਾਰ. ਵਿਦ੍ਵਾਨਾਂ ਨੇ ਇਸਤ੍ਰੀ ਪੁਰਖ ਦੇ ਚਾਰ ਭੂਖਣ ਲਿਖੇ ਹਨ- ਰੂਪ, ਵਿਦ੍ਯਾ, ਸਦਾਚਾਰ ਅਤੇ ਉੱਤਮ ਲਿਬਾਸ। ੩. ਕਾਵ੍ਯ ਦਾ ਅਲੰਕਾਰ. ਦੇਖੋ, ਭੂਸ ੨। ੪. ਦੇਖੋ, ਦੁਆਦਸ ਭੂਖਣ। ਗੁਰੁਬਾਣੀ ਵਿੱਚ ਇਨ੍ਹਾਂ ਭੂਖਣਾਂ ਦਾ ਉਪਦੇਸ ਹੈ. "ਸੰਤਜਨਾ ਕੀ ਧੂੜਿ ਨਿਤ ਬਾਛਹਿ, ਨਾਮ ਸਚੇ ਕਾ ਗਹਣਾ." (ਮਾਝ ਮਃ ੫) "ਹਰਿ ਹਰਿ ਹਾਰੁ ਕੰਠਿ ×× ਕਰ ਕਰਿ ਕਰਤਾ ਕੰਗਨਾ ਪਹਿਰੈ." ×× (ਆਸਾ ਮਃ ੧) "ਹਰਿ ਹਰਿ ਹਾਰੁ ਕੰਠਿ ਹੈ ਬਨਿਆ, ਮਨੁ ਮੋਤੀਚੂਰੁ ਵਡ ਗਹਨ ਗਹਨਈਆ." (ਬਿਲਾ ਅਃ ਮਃ ੪)#"ਭਰਤਾ ਕਹੈ ਸੁ ਮਾਨੀਐ, ਇਹੁ ਸੀਗਾਰ ਬਨਾਇਰੀ। ਦੂਜਾਭਾਉ ਵਿਸਾਰੀਐ, ਇਹੁ ਤੰਬੋਲਾ ਖਾਇਰੀ." ×× (ਆਸਾ ਮਃ ੫) "ਹਰਿਦਰਸਨ ਤ੍ਰਿਪਤਿ ਨਾਨਕ ਦਾਸ ਪਾਵਤ, ਹਰਿਨਾਮ ਰੰਗ ਆਭਰਣੀ." (ਜੈਤ ਮਃ ੫)
ماخذ: انسائیکلوپیڈیا

شاہ مکھی : بھوکھن

لفظ کا زمرہ : noun, masculine

انگریزی میں معنی

ornament
ماخذ: پنجابی لغت

BHÚKHAṈ

انگریزی میں معنی2

s. m, Corrupted from the Sanskrit word Bhúshan. A jewel, an ornament; met. a worthy man, one who is an ornament to his place or profession, or of his society or country.
THE PANJABI DICTIONARY- بھائی مایہ سنگھ