تعریف
ਸੰਗ੍ਯਾ- ਗ੍ਰੰਥ ਦੇ ਮੁੱਢ ਗ੍ਰੰਥ ਸੰਬੰਧੀ ਵ੍ਯਾਖ੍ਯਾ, ਜਿਸ ਵਿੱਚ ਉਸ ਦੇ ਲਿਖੇ ਜਾਣ ਦਾ ਕਾਰਣ ਅਤੇ ਭਾਵ ਆਦਿ ਲਿਖਿਆ ਹੋਵੇ. ਦੀਬਾਚਾ. ਮੁਖਬੰਧ ਤਮਹੀਦ. Preface. Introduction। ੨. ਪ੍ਰਿਥਿਵੀ ੩. ਅਸਥਾਨ. ਥਾਂ। ੪. ਪ੍ਰਕਰਣ. ਪ੍ਰਸੰਗ। ੫. ਅੰਤਹਕਰਣ ਦੀ ਵ੍ਰਿੱਤਿ। ੬. ਗ੍ਯਾਨ ਦੀਆਂ ਸੱਤ ਭੂਮਿਕਾ ਲਿਖੀਆਂ ਹਨ. ਦੇਖੋ, ਸਪਤ ਭੂਮਿਕਾ। ੭. ਯੋਗ ਮਤ ਅਨੁਸਾਰ ਚਿੱਤ ਦੀ ਹਾਲਤ (ਦਸ਼ਾ) ਅਥਵਾ ਅਵਸ੍ਥਾ, ਜਿਸ ਦੇ ਪੰਜ ਭੇਦ ਹਨ- ਕ੍ਸ਼ਿਪ੍ਤ, ਮੂਢ, ਵਿਕ੍ਸ਼ਿਪ੍ਤ, ਏਕਾਗ੍ਰ ਅਤੇ ਨਿਰੁੱਧ.
ماخذ: انسائیکلوپیڈیا