ਭੈਰਵੀ
bhairavee/bhairavī

تعریف

ਸੰ. ਵਿ- ਡਰਾਉਣੀ. ਭੈ ਦੇਣ ਵਾਲੀ। ੨. ਸੰਗ੍ਯਾ- ਕਾਲੀ. ਚਾਮੁੰਡਾ।#੩. ਇੱਕ ਰਾਗਿਣੀ, ਜੋ ਸੰਪੂਰਣਜਾਤਿ ਦੀ ਹੈ. ਇਸ ਵਿੱਚ ਸੜਜ ਮੱਧਮ ਅਤੇ ਪੰਚਮ ਸ਼ੁੱਧ ਹਨ. ਰਿਸਭ ਗਾਂਧਾਰ ਧੈਵਤ ਅਤੇ ਨਿਸਾਦ ਕੋਮਲ ਹਨ. ਸੜਜ ਵਾਦੀ ਅਤੇ ਪੰਚਮ ਸੰਵਾਦੀ ਹੈ. ਪੁਰਾਣੇ ਗ੍ਰੰਥਾਂ ਵਿੱਚ ਵਾਦੀ ਧੈਵਤ ਅਤੇ ਸੰਵਾਦੀ ਗਾਂਧਾਰ ਹੈ. ਦੱਖਣੀ ਗਵੈਯਾਂ ਦੀ ਇਹੀ ਸ਼ੁੱਧ ਟੋਡੀ ਹੈ. ਇਸ ਦੇ ਗਾਉਣ ਦਾ ਵੇਲਾ ਦਿਨ ਦੇ ਪਹਿਲੇ ਦੋ ਪਹਿਰ ਹਨ.
ماخذ: انسائیکلوپیڈیا

شاہ مکھی : بھَیروی

لفظ کا زمرہ : noun, feminine

انگریزی میں معنی

name of a Hindu goddess; name of a musical measure in Indian classical music; song sung in this measure
ماخذ: پنجابی لغت

BHAIRAVÍ

انگریزی میں معنی2

s. f, ágní (song) sung in the morning.
THE PANJABI DICTIONARY- بھائی مایہ سنگھ