ਭੋਖੜੀ
bhokharhee/bhokharhī

تعریف

ਦੇਖੋ, ਭੁਖੜੀ। ੨. ਰਾਜ ਫਰੀਦਕੋਟ ਵਿੱਚ ਥਾਣਾ ਨੇਹੀਆਂਵਾਲੇ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਗੋਨੇਆਣੇ ਤੋਂ ਤਿੰਨ ਮੀਲ ਪੂਰਵ ਹੈ. ਇਸ ਪਿੰਡ ਤੋਂ ਇੱਕ ਫਰਲਾਂਗ ਚੜ੍ਹਦੇ ਵੱਲ ਗੁਰੂ ਹਰਿਰਾਇ ਸਾਹਿਬ ਅਤੇ ਗੁਰੂ ਗੋਬਿੰਦਸਿੰਘ ਸਾਹਿਬ ਦਾ ਇੱਕੋ ਗੁਰਦ੍ਵਾਰਾ ਹੈ. ਕੇਵਲ ਮੰਜੀਸਾਹਿਬ ਬਣਿਆ ਹੋਇਆ ਹੈ. ਗੁਰਦ੍ਵਾਰੇ ਨਾਲ ੧੮. ਘੁਮਾਉਂ ਜ਼ਮੀਨ ਹੈ. ਪੁਜਾਰੀ ਸਿੰਘ ਹੈ. ਦੇਖੋ, ਜੈਦ ਪਰਾਣਾ.
ماخذ: انسائیکلوپیڈیا