تعریف
ਇਹ ਕਲ੍ਯਾਣ ਠਾਟ ਦੀ ਔੜਵ ਰਾਗਿਣੀ ਹੈ. ਮੱਧਮ ਅਤੇ ਨਿਸਾਦ ਵਰਜਿਤ ਹਨ. ਸਾਰੇ ਸੁਰ ਸ਼ੁੱਧ ਲਗਦੇ ਹਨ. ਵਾਦੀ ਪੰਚਮ ਅਤੇ ਸੰਵਾਦੀ ਸੜਜ ਹੈ. ਗਾਉਣ ਦਾ ਵੇਲਾ ਰਾਤ ਦਾ ਪਹਿਲਾ ਪਹਰ ਹੈ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਇਹ ਕਲਿਆਨ ਦੇ ਨਾਲ ਹੀ ਮਿਲਾਕੇ ਲਿਖੀ ਹੈ, ਕਿਉਂਕਿ. ਇਹ ਕਲਿਆਨ ਦੀ ਹੀ ਇੱਕ ਜਾਤਿ ਹੈ. ਦੇਖੋ, ਕਲਿਆਨ ਵਿੱਚ ਸ਼੍ਰੀ ਗੁਰੂ ਰਾਮਦਾਸਸਾਹਿਬ ਜੀ ਦਾ ਸ਼ਬਦ- "ਪਾਰਬ੍ਰਹਮ ਪਰਮੇਸੁਰੁ ਸੁਆਮੀ ਦੂਖਨਿਵਾਰਣੁ ਨਾਰਾਇਣੇ." ××
ماخذ: انسائیکلوپیڈیا