ਮਕਰਧਵਜ
makarathhavaja/makaradhhavaja

تعریف

ਕਾਮਦੇਵ. ਦੇਖੋ, ਮਕਰਕੇਤੁ। ੨. ਲੌਂਗ ਲਵੇਗਾ। ੩. ਵੈਦ੍ਯਕ ਅਨੁਸਾਰ ਇੱਕ ਰਸ, ਜਿਸ ਦੇ ਬਣਾਉਣ ਦੀ ਇਹੁ ਜੁਗਤ ਹੈ- ਸੋਨਾ ੮. ਤੋਲੇ, ਪਾਰਾ ੧. ਸੇਰ, ਔਲੇਸਾਰ ਗੰਧਕ ੨. ਸੇਰ, ਇਨ੍ਹਾਂ ਤੇਹਾਂ ਨੂੰ ਪਹਿਲਾਂ ਲਾਲ ਕਪਾਹ ਦੇ ਫੁੱਲਾਂ ਦੇ ਰਸ ਵਿੱਚ ਫੇਰ ਘੀਕੁਆਰ ਦੇ ਰਸ ਵਿੱਚ ਘੋਟਕੇ ਆਤਿਸ਼ੀ ਸ਼ੀਸ਼ੇ ਵਿੱਚ ਪਾਕੇ ਮੂੰਹ ਤੇ ਖੜੀਆ ਮਿੱਟੀ ਲਾਕੇ, ਗਾਜਣੀ ਨਾਲ ਪੋਚੇ ਕਪੜੇ ਦੀਆਂ ਸੱਤ ਤੈਹਾਂ ਬੋਤਲ ਤੇ ਲਪੇਟਕੇ ਸੁਕਾ ਲੈਣੀਆਂ. ਇਸ ਸ਼ੀਸ਼ੀ ਨੂੰ ਇੱਕ ਹਾਂਡੀ ਵਿੱਚ ਸਿੱਧਾ ਰੱਖਣਾ ਅਤੇ ਉਸ ਦੇ ਚਾਰੇ ਪਾਸੇ ਬਾਲੂ ਰੇਤਾ ਭਰ ਦੇਣਾ, ਅਰ ੩੨ ਪਹਿਰ ਅੱਗ ਦੀ ਇੱਕ ਰਸ ਆਂਚ ਦੇਣੀ ਬੋਤਲ ਦੇ ਮੂੰਹ ਵਲ ਜੋ ਉਡਕੇ ਲਾਲ ਪਦਾਰਥ ਜਮ ਜਾਵੇਗਾ, ਉਸ ਦੀ "ਮਕਰਧੁਜ" ਸੰਗ੍ਯਾ ਹੈ. ਇਸ ਦੇ ਵਰਤਣ ਦੀ ਵਿਧਿ ਇਹ ਹੈ-#ਅੱਠ ਤੋਲੇ ਮਕਰਧ੍ਵਜ ਰਸ, ਕਪੂਰ, ਜਾਇਫਲ. ਕਾਲੀਆਂ ਮਿਰਚਾਂ, ਲੌਂਗ, ਚਾਰੇ ਬੱਤੀ ਬੱਤੀ ਤੋਲੇ, ਕਸਤੂਰੀ ਅੱਧਾ ਤੋਲਾ, ਇਨ੍ਹਾਂ ਸਾਰੀਆਂ ਨੂੰ ਖਰਲ ਵਿੱਚ ਪੀਹਕੇ ਇੱਕ ਜਾਨ ਬਣਾਕੇ ਦਸ ਦਸ ਰੱਤੀ ਦੀਆਂ ਗੋਲੀਆਂ ਕਰਨੀਆਂ ਇੱਕ ਗੋਲੀ ਪਾਨਾਂ ਦੇ ਰਸ ਨਾਲ ਜਾਂ ਕਪਾਹ ਦੇ ਫੁੱਲਾਂ ਦੇ ਰਸ ਨਾਲ, ਅਥਵਾ ਇੰਦ੍ਰਜੌਂ ਜਾਂ ਲੌਂਗਾਂ ਦੇ ਚੂਰਨ ਨਾਲ ਨਿੱਤ ਖਾਣੀ. ਖਾਣ ਵੇਲੇ ਗੋਲੀ ਦੰਦਾਂ ਨਾਲ ਨਹੀਂ ਛੁਹਣ ਦੇਣੀ. ਇਹ ਰਸ ਕਮਜੋਰੀ ਹਟਾਉਂਦਾ ਹੈ, ਬਲ ਵਧਾਉਂਦਾ ਹੈ, ਵੀਰਯ ਨੂੰ ਪੁਸ੍ਟ ਕਰਦਾ ਹੈ, ਦਿਲ ਦਿਮਾਗ ਨੂੰ ਤਾਕਤ ਦਿੰਦਾ ਹੈ.
ماخذ: انسائیکلوپیڈیا