تعریف
ਜਿਲਾ ਮੁਲਤਾਨ, ਤਸੀਲ ਥਾਣਾ ਕਬੀਰਵਾਲਾ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਹੈ. ਇਸ ਪਿੰਡ ਤੋਂ ਪੌਣ ਮੀਲ ਦੱਖਣ ਪੂਰਵ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜਿਸ ਸਮੇ ਏਥੇ ਪਧਾਰੇ ਹਨ, ਤਦ ਪਿੰਡ ਦਾ ਨਾਮ "ਤੁਲੰਭਾ" ਅਥਵਾ "ਡਲੰਬਾ" ਸੀ. ਸੱਜਣ ਠਗ ਇਸੇ ਥਾਂ ਦਾ ਵਸਨੀਕ ਸੀ. ਦੇਖੋ, ਸੱਜਣ ਠਗ.#ਸ਼੍ਰੀ ਗੁਰੂ ਹਰਿਰਾਇ ਸਾਹਿਬ ਦਾ ਸਿੱਖ "ਭਾਈ ਜੋਧ" ਕਰਨੀ ਵਾਲਾ ਸਿੱਖ ਇਸੇ ਪਿੰਡ ਵਿੱਚ ਹੋਇਆ ਹੈ. ਉਸ ਨੇ ਸ਼੍ਰੀ ਗੁਰੂ ਸਾਹਿਬ ਦੀ ਆਗ੍ਯਾ ਨਾਲ ਇਲਾਕੇ ਵਿੱਚ ਬਹੁਤ ਧਰਮਪ੍ਰਚਾਰ ਕੀਤਾ. ਭਾਈ ਜੋਧ ਦੀ ਔਲਾਦ ਹੁਣ ਕਈ ਪਿੰਡਾਂ ਵਿੱਚ ਆਬਾਦ ਹੈ. ਅਤੇ ਉਸ ਨੇ ਸੰਮਤ ੧੯੭੦ ਵਿੱਚ ਸੁੰਦਰ ਗੁਰਦ੍ਵਾਰਾ ਬਣਵਾਇਆ ਹੈ. ਗੁਰਦ੍ਵਾਰੇ ਨਾਲ ਵੀਹ ਵਿੱਘੇ ਜ਼ਮੀਨ ਹੈ. ਵੈਸਾਖੀ ਨੂੰ ਮੇਲਾ ਹੁੰਦਾ ਹੈ.
ماخذ: انسائیکلوپیڈیا