ਮਟਨ
matana/matana

تعریف

ਰਾਜ ਜੰਮੂ, ਕਸ਼ਮੀਰ ਵਿੱਚ ਹਰੀ ਪਰਬਤ ਦੀ ਧਾਰਾ ਅੰਦਰ, ਕਿਲਾ ਅਸਕ੍ਸ਼੍‍ਰਦੂ ਪਾਸ ਇੱਕ ਅਸਥਾਨ. ਇੱਥੇ ਸ਼੍ਰੀ ਗੁਰੂ ਨਾਨਕਦੇਵ ਜੀ ਦਾ ਗੁਰਦ੍ਵਾਰਾ ਹੈ, ਜੋ ਸਾਧਾਰਣ ਬਣਿਆ ਹੋਇਆ ਹੈ. ੫੦ ਰੁਪਯੇ ਸਾਲਾਨਾ ਜਾਗੀਰ ਰਿਆਸਤ ਜੰਮੂ ਵੱਲੋਂ ਹੈ. ਸ਼੍ਰੀਨਗਰ (ਕਸ਼ਮੀਰ ਦੀ ਰਾਜਧਾਨੀ) ਤੋਂ ਮਟਨ ਚਾਲੀ ਮੀਲ ਪੂਰਵ ਹੈ। ੨. ਅੰ Mutton ਦੁੰਬੇ ਅਤੇ ਭੇਡ ਦਾ ਮਾਸ.
ماخذ: انسائیکلوپیڈیا