ਮਠ
mattha/matdha

تعریف

ਸੰ. मठ्- ਧਾ- ਰਹਿਣਾ, ਵਿਚਾਰ ਵਿੱਚ ਮਗਨ ਹੋਣਾ। ੨. ਸੰਗ੍ਯਾ- ਸਾਧੁ ਦਾ ਨਿਵਾਸ ਅਸਥਾਨ. "ਹਠਯੋਗ ਪ੍ਰਦੀਪਿਕਾ" ਵਿੱਚ ਲਿਖਿਆ ਹੈ ਕਿ ਨਿਰਜਨ (ਸੁੰਨੇ) ਥਾਂ ਬਣਾਇਆ ਡਾਟਦਾਰ ਮਕਾਨ, ਜਿਸ ਵਿੱਚ ਕੇਵਲ ਇੱਕ ਆਦਮੀ ਲੇਟ ਸਕੇ ਅਤੇ ਇੱਕ ਦਰ ਹੋਵੇ, ਉਸ ਦੀ "ਮਠ" ਸੰਗ੍ਯਾ ਹੈ. ਦੇਖੋ, ਅੰ. Monastery। ੩. ਦੇਵਮੰਦਿਰ। ੪. ਵਿਦ੍ਯਾ- ਰਥੀ ਦੇ ਰਹਿਣ ਦੀ ਥਾਂ। ੫. ਚਲਦਾ ਹੋਇਆ ਰਥ। ੬. ਭਾਵ- ਦੇਹ. ਸ਼ਰੀਰ। ੭. ਦੇਖੋ, ਮਠਸਾਨ.
ماخذ: انسائیکلوپیڈیا

شاہ مکھی : مٹھ

لفظ کا زمرہ : noun, masculine

انگریزی میں معنی

monastery, cloister, priory, hermitage
ماخذ: پنجابی لغت