ਮਨਿਹਾਲਾ
manihaalaa/manihālā

تعریف

ਜਿਲਾ ਲਹੌਰ. ਤਸੀਲ ਕੁਸੂਰ, ਥਾਣਾ ਪੱਟੀ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਪੱਟੀ ਤੋਂ ਚਾਰ ਮੀਲ ਪੱਛਮ ਹੈ. ਇਸ ਪਿੰਡ ਦੀ ਆਬਾਦੀ ਵਿੱਚ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ.#ਪਹਿਲਾਂ ਇਹ ਅਸਥਾਨ ਚਿਰ ਤੀਕ ਗੁਪਤ ਰਿਹਾ, ਕੁਝ ਵਰ੍ਹੇ ਹੋਏ ਕਿ ਇਸ ਇਲਾਕੇ ਦੇ ਜਿਲੇਦਾਰ ਸਰਦਾਰ ਕਿਸ਼ਨ ਸਿੰਘ ਨੇ ੩੦ ਹਜਾਰ ਦੇ ਕਰੀਬ ਰੁਪਯਾ ਉਗਰਾਹੀ ਕਰਕੇ ਗੁਰਦ੍ਵਾਰੇ ਦੀ ਸੇਵਾ ਕਰਾਈ. ਦਰਬਾਰ ਸੁੰਦਰ ਸੁਨਹਿਰੀ ਕਲਸ ਵਾਲਾ ਬਣਿਆ ਹੋਇਆ ਹੈ. ਪਾਸ ਰਹਿਣ ਲਈ ਮਕਾਨ ਹਨ. ਇਸ ਗੁਰਦ੍ਵਾਰੇ ਨਾਲ ੨੮ ਵਿੱਘੇ ਜ਼ਮੀਨ ਪਿੰਡ ਵੱਲੋਂ ਹੈ. ਪੁਜਾਰੀ ਸਿੰਘ ਹੈ. ਛੀਵੇਂ ਸਤਿਗੁਰੂ ਜੀ ਦੇ ਅਵਤਾਰ ਧਾਰਨ ਵਾਲੇ ਦਿਨ (੨੧ ਹਾੜ੍ਹ) ਨੂੰ ਮੇਲਾ ਹੁੰਦਾ ਹੈ.
ماخذ: انسائیکلوپیڈیا